ਪੇਸ ਦੇ ਹੱਥੋਂ ਖੁੱਸੀ 75 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ

Friday, Nov 09, 2018 - 04:44 PM (IST)

ਪੇਸ ਦੇ ਹੱਥੋਂ ਖੁੱਸੀ 75 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ

ਟੇਨਿਸੀ— ਚੋਟੀ ਦਾ ਦਰਜਾ ਪ੍ਰਾਪਤ ਭਾਰਤ ਦੇ ਲਿਏਂਡਰ ਪੇਸ ਅਤੇ ਮੈਕਸਿਕੋ ਦੇ ਮਿਗੁਏਲ ਏਂਜੇਲ ਵਾਰੇਲਾ ਨੂੰ 75 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਨੋਕਸਵਿਲੇ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ। ਪੇਸ-ਮਿਗੁਏਲ ਦੀ ਜੋੜੀ ਨੂੰ ਅਮਰੀਕਾ ਦੇ ਐਲੇਕਸ ਲਾਸਨ ਅਤੇ ਜੈਕਸਨ ਵਿਦਥ੍ਰੋ ਦੇ ਹੱਥੋਂ ਲਗਾਤਾਰ ਸੈੱਟਾਂ 'ਚ 3-6, 4-6 ਨਾਲ ਹਾਰ ਝਲਣੀ ਪਈ।
PunjabKesari
58 ਮਿੰਟ ਤੱਕ ਚਲੇ ਮੈਚ 'ਚ ਐਲੇਕਸ-ਜੈਕਸਨ ਨੇ 75 ਫੀਸਦੀ ਅੰਕ ਜਿੱਤੇ। ਉਨ੍ਹਾਂ ਨੂੰ ਪਹਿਲੇ ਸਰਵ 'ਤੇ 75 ਫੀਸਦੀ ਅੰਕ ਮਿਲੇ। ਅਮਰੀਕੀ ਜੋੜੀ ਨੇ 6 'ਚੋਂ ਪੰਜ ਬ੍ਰੇਕ ਅੰਕ ਬਚਾਏ ਜਦਕਿ 6 'ਚੋਂ ਤਿੰਨ ਬ੍ਰੇਕ ਅੰਕਾਂ ਲਾਹਾ ਲਿਆ। ਜਦਕਿ ਪੇਸ-ਵਾਰੇਲਾ ਦੀ ਜੋੜੀ ਨੇ 71 ਫੀਸਦੀ ਅੰਕ ਜਿੱਤੇ ਅਤੇ ਦੂਜੇ ਸਰਵ 'ਤੇ 47 ਫੀਸਦੀ ਅੰਕ ਪ੍ਰਾਪਤ ਕੀਤੇ। ਭਾਰਤੀ ਜੋੜੀ ਨੇ 6 'ਚੋਂ ਤਿੰਨ ਅੰਕ ਬਚਾਏ ਅਤੇ 6 'ਚੋਂ ਇਕ ਵਾਰ ਹੀ ਬ੍ਰੇਕ ਦੇ ਮੌਕੇ ਦਾ ਲਾਹਾ ਲੈ ਸਕੇ।


author

Tarsem Singh

Content Editor

Related News