ਲਾਜੀਓ ਨੇ ਯੁਵੈਂਟਸ ਨੂੰ ਹਰਾਇਆ, ਸਿਰੀ-ਏ ਵਿਚ ਖਿਤਾਬ ਦੀ ਦੌੜ ਹੋਈ ਰੋਮਾਂਚਕ

12/9/2019 12:17:34 PM

ਤੁਰਿਨ (ਇਟਲੀ) : ਸਾਬਕਾ ਚੈਂਪੀਅਨ ਯੁਵੇਂਟਸ ਨੂੰ ਲਾਜੀਓ ਵਿਰੁੱਧ ਰੋਮ ਵਿਚ 1-3 ਨਾਲ ਸੈਸ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਖਿਤਾਬ ਦੀ ਦੌੜ ਰੋਮਾਂਚਕ ਹੋ ਗਈ ਹੈ। 8 ਵਾਰ ਦੀ ਸਾਬਕਾ ਚੈਂਪੀਅਨ ਯੁਵੇਂਟਸ ਦੀ ਟੀਮ ਇਸ ਹਾਰ ਨਾਲ ਦੂਜੇ ਸਥਾਨ 'ਤੇ ਹੈ। ਇੰਟਰ ਮਿਲਾਨ ਦੀ ਟੀਮ 15 ਮੈਚਾਂ ਵਿਚ 38 ਅੰਕਾਂ ਨਾਲ ਚੋਟੀ 'ਤੇ ਚੱਲ ਰਹੀ ਹੈ, ਜਦਕਿ ਯੁਵੇਂਟਸ ਦੇ ਇੰਨੇ ਹੀ ਮੈਚਾਂ 'ਚੋਂ ਉਸਦੇ 2 ਅੰਕ ਘੱਟ ਹਨ। ਤੀਜੇ ਸਥਾਨ 'ਤੇ ਚੱਲ ਰਹੇ ਲਾਜੀਓ ਦੇ ਵੀ 15 ਮੈਚਾਂ ਵਿਚ 33 ਅੰਕ ਹਨ।

PunjabKesari

ਯੁਵਟੇਂਸ ਵਿਰੁੱਧ 2003 ਤੋਂ ਬਾਅਦ ਘਰੇਲੂ ਧਰਤੀ 'ਤੇ ਇਹ ਲਾਜੀਓ ਦੀ ਪਹਿਲੀ ਜਿੱਤ ਹੈ।  ਕ੍ਰਿਸਟੀਆਨੋ ਰੋਨਾਲਡੋ ਨੇ 25ਵੇਂ ਮਿੰਟ ਵਿਚ ਯੁਵੈਂਟਸ ਨੂੰ ਬੜ੍ਹਤ ਦਿਵਾਈ ਪਰ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਲੂਈਸ ਫੇਲਿਪ ਰਾਮੋਸ ਮਾਰਚੀ ਨੇ ਲਾਜੀਓ ਨੂੰ ਬਰਾਬਰੀ ਦਿਵਾ ਦਿੱਤੀ। ਸਰਗਜ ਮਿਲਿਨਕੋਵਿਚ ਸਾਵਿਚ ਨੇ 74ਵੇਂ ਮਿੰਟ ਵਿਚ ਲਾਜੀਓ ਨੂੰ ਬੜ੍ਹਤ ਦਿਵਾਈ, ਜਦਕਿ ਫੇਲਿਪ ਕਾਈਸੇਡੋ ਨੇ ਦੂਜੇ ਹਾਫ ਦੇ ਇੰਜਰੀ ਟੀਮ ਵਿਚ ਇਕ ਹੋਰ ਗੋਲ ਕਰਕੇ ਟੀਮ ਨੂੰ 3-1 ਨਾਲ ਜਿੱਤ ਤੈਅ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ