ਵਲਰਡ ਚੈਂਪਿਅਨਸ਼ਿਪ 'ਚ ਲਾਸਿਤਸਕੀਨ ਨੇ ਹਾਈ ਜੰਪ 'ਚ ਬਣਾਈ ਖਿਤਾਬੀ ਹੈਟ੍ਰਿਕ
Tuesday, Oct 01, 2019 - 02:38 PM (IST)
ਸਪੋਰਟਸ ਡੈਸਕ— ਰੂਸ ਦੀ ਮਾਰੀਆ ਲਾਸਿਤਸਕੀਨ ਨੇ ਦੋਹਾ 'ਚ ਚੱਲ ਰਹੀ ਵਲਰਡ ਚੈਂਪਿਅਨਸ਼ਿਪ 'ਚ ਹਾਈ ਜੰਪ 'ਚ ਖਿਤਾਬੀ ਹੈਟ੍ਰਿਕ ਬਣਾਈ। ਵਰਲਡ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਮਨਜ਼ੂਰੀ ਹਾਸਲ ਕਰਨ ਵਾਲੀ ਰੂਸ ਦੀ ਸਿਰਫ 30 ਖਿਡਾਰੀਆਂ 'ਚੋਂ ਇਕ, 26 ਸਾਲਾ ਲਾਸਿਤਸਕੀਨ ਨੇ ਸੋਮਵਾਰ ਨੂੰ ਯੂਕ੍ਰੇਨ ਦੇ ਯਾਰੋਸਲਾਵਾ ਮਾਹੁਚਿਖ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਡੋਪਿੰਗ ਕਾਰਨ ਰੂਸ 'ਤੇ ਲੱਗੀ ਪਾਬੰਦੀ ਕਾਰਨ ਲਾਸਿਤਸਕੀਨ ਨਿਰਪੱਖ ਐਥਲੀਟਾਂ ਦੇ ਅਧਿਕਾਰਤ ਝੰਡੇ ਹੇਠ ਟੂਰਨਾਮੈਂਟ 'ਚ ਹਿੱਸਾ ਲੈ ਰਿਹਾ ਹੈ।
ਸਾਲ 2015 ਅਤੇ 2017 ਦੇ ਚੈਂਪੀਅਨ ਲਾਸਿਤਸਕੀਨ ਨੇ 2.04 ਦੀ ਹਾਈ ਜੰਪ ਲਗਾਈ ਅਤੇ ਕਾਉਂਟਬੈਕ ਦੇ ਆਧਾਰ 'ਤੇ ਮਹੁਚਿਖ ਨੂੰ ਹਰਾਇਆ। ਮਹੁਚਿਖ ਨੇ ਵੀ 2.04 ਮੀਟਰ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਵਸ਼ਤੀ ਕਨਿੰਘਮ ਨੇ ਕਾਂਸੀ ਦਾ ਤਗਮਾ ਜਿੱਤਿਆ।
