ਨਾਈਟ ਕਲੱਬ ''ਚ ਲਾਰਿਸਾ ਨੂੰ ਮਿਲਿਆ ਸੀ ਫੁੱਟਬਾਲਰ ਰਾਬਰਟੋ

02/21/2018 5:00:16 AM

ਜਲੰਧਰ- ਬ੍ਰਾਜ਼ੀਲ ਦਾ ਸਟਾਰ ਫੁੱਟਬਾਲਰ ਰਾਬਰਟੋ ਫਿਰਮਿਨੋ ਤੇ ਮਾਡਲ ਲਾਰਿਸਾ ਪਰੇਰਾ 2014 'ਚ ਪਹਿਲੀ ਵਾਰ ਨਾਈਟ ਕਲੱਬ 'ਚ ਮਿਲੇ ਸਨ। ਲਾਰਿਸਾ ਇਥੇ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਆਈ ਸੀ। ਦੋਵੇਂ ਦੋਸਤਾਂ ਰਾਹੀਂ ਮਿਲੇ ਤੇ ਇਕ-ਦੂਜੇ ਨੂੰ ਪਸੰਦ ਕਰਨ ਲੱਗੇ। ਜਲਦ ਹੀ ਦੋਵਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ। ਪਿਛਲੇ ਸਾਲ ਹੀ ਦੋਵਾਂ ਨੇ ਵਿਆਹ ਕੀਤਾ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਵੇਲੇਂਟਿਨਾ ਤੇ ਬੈਲਾ ਵੀ ਹਨ। ਲਾਰਿਸਾ ਸੋਸ਼ਲ ਮੀਡੀਆ 'ਤੇ ਆਪਣੀ ਫੈਸ਼ਨ ਸੈਂਸ ਲਈ ਕਾਫੀ ਪ੍ਰਸਿੱਧ ਹੈ। ਬ੍ਰਾਜ਼ੀਲ ਦੀ ਬੀਚ ਹੋਵੇ ਜਾਂ ਘਰ ਦਾ ਸਵਿਮਿੰਗ ਪੂਲ, ਲਾਰਿਸਾ ਦੀ ਹਾਜ਼ਰੀ ਹਰ ਚਗ੍ਹਾ ਪਸੰਦ ਕੀਤੀ ਜਾਂਦੀ ਹੈ। ਪ੍ਰਸ਼ੰਸਕ ਵੀ ਉਸ ਨੂੰ ਉਸ ਦੀ ਪਹਿਨੀ ਹੋਈ ਡ੍ਰੈੱਸ ਤੇ ਚਸ਼ਮੇ ਕਾਰਨ ਕੰਪਲੀਮੈਂਟ ਦਿੰਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੇਮਾਰ ਤੇ ਬਰੂਨੋ ਦੀ ਜੋੜੀ ਤੋਂ ਬਾਅਦ ਬ੍ਰਾਜ਼ੀਲ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ 'ਚੋਂ ਇਕ ਹੈ। 
 


Related News