ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ ''ਚ ਸ਼ਾਮਲ

Friday, Dec 24, 2021 - 08:28 PM (IST)

ਨਵੀਂ ਦਿੱਲੀ- ਸਨਰਾਈਜ਼ਰਜ਼ ਹੈਦਰਾਬਾਦ ਨੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਬ੍ਰਾਇਨ ਲਾਰਾ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਸਹਿਯੋਗੀ ਸਟਾਫ ਵਿਚ ਸ਼ਾਮਲ ਕੀਤਾ। ਆਈ. ਪੀ. ਐੱਲ. ਦੌਰਾਨ ਆਮ ਤੌਰ 'ਤੇ ਕੁਮੈਂਟਰੀ ਕਰਨ ਵਾਲਾ ਲਾਰਾ ਸਨਰਾਈਜ਼ਰਜ਼ ਦੇ ਕੋਚਿੰਗ ਵਿਭਾਗ ਵਿਚ ਆਪਣੀ ਭੂਮਿਕਾ ਨਿਭਾਏਗਾ। ਉਸ ਨੂੰ ਰਣਨੀਤੀਕ ਸਲਾਹਕਾਰ ਤੇ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ। ਟੀਮ ਨੇ ਸੋਸ਼ਲ ਮੀਡੀਆ ਰਾਹੀ ਇਸਦਾ ਐਲਾਨ ਕੀਤਾ। 

ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ

PunjabKesari


ਸ਼੍ਰੀਲੰਕਾ ਦਾ ਧਾਕੜ ਮੁਥੱਈਆ ਮੁਰਲੀਧਰਨ ਸਪਿਨ ਗੇਂਦਬਾਜ਼ੀ ਕੋਚ ਬਣਿਆ ਰਹੇਗਾ। ਆਸਟਰੇਲੀਆ ਦਾ ਸਾਬਕਾ ਕ੍ਰਿਕਟਰ ਟੀਮ ਮੂਡੀ ਮੁੱਖ ਕੋਚ ਦੇ ਰੂਪ ਵਿਚ ਵਾਪਸੀ ਕਰੇਗਾ। ਆਸਟਰੇਲੀਆ ਦੇ ਹੀ ਟ੍ਰੇਵਰ ਬੇਲਿਸ ਨੇ 2021 ਸੈਸ਼ਨ ਤੋਂ ਬਾਅਦ ਮੁੱਖ ਕੋਚ ਦਾ ਅਹੁਦਾ ਛੱਡ ਦਿੱਤਾ ਸੀ। ਮੂਡੀ ਪਿਛਲੇ ਸੈਸ਼ਨ ਵਿਚ ਸਨਰਾਈਜ਼ਰਜ਼ ਦਾ ਕ੍ਰਿਕਟ ਡਾਇਰੈਕਟਰ ਸੀ। ਭਾਰਤ ਦੇ ਸਾਬਕਾ ਬੱਲੇਬਾਜ਼ ਹੇਮਾਂਗ ਬਦਾਨੀ ਨੂੰ ਫੀਲਡਿੰਗ ਕੋਚ ਬਣਾਇਆ ਗਿਆ ਹੈ ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਮੁੱਖ ਕੋਚ ਰਹੇ ਸਾਈਮਨ ਕੈਟਿਚ ਨੂੰ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਹੈ। ਸਨਰਾਈਜ਼ਰਜ਼ ਨੇ ਫਰਵਰੀ ਵਿਚ ਹੋਣ ਵਾਲੀ ਮੇਗਾ ਨਿਲਾਮੀ ਤੋਂ ਪਹਿਲਾਂ ਤਿੰਨ ਖਿਡਾਰੀਆਂ ਕਪਤਾਨ ਕੇਨ ਵਿਲੀਅਮਸਨ, ਉਮਰਾਨ ਮਲਿਕ ਤੇ ਅਬਦੁਲ ਸਮਦ ਨੂੰ 'ਰਿਟੇਨ' ਕਰ ਰੱਖਿਆ ਹੈ। ਸਨਰਾਈਜ਼ਰਜ਼ ਦੀ ਟੀਮ ਆਈ. ਪੀ. ਐੱਲ. 2021 ਵਿਚ ਆਖਰੀ ਸਥਾਨ 'ਤੇ ਰਹੀ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News