ਵਿੰਡੀਜ਼ ਬੱਲੇਬਾਜ਼ਾਂ ਨੂੰ ਭਾਰਤ ਨਾਲ ਭਿੜਨ ਲਈ ਤਿਆਰ ਕਰਨਗੇ ਲਾਰਾ ਤੇ ਸਰਵਨ
Saturday, Aug 17, 2019 - 01:19 AM (IST)

ਨਾਰਥ ਸਾਊਂਡ— ਧਾਕੜ ਬ੍ਰਾਇਨ ਲਾਰਾ ਅਤੇ ਰਾਮਨਰੇਸ਼ ਸਰਵਨ ਭਾਰਤ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਤਿਆਰ ਕਰਨਗੇ। ਲਾਰਾ ਅਤੇ ਸਰਵਨ ਭਾਰਤ ਵਿਰੁੱਧ ਏੇਂਟੀਗਾ ਵਿਚ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਲੱਗਣ ਵਾਲੇ ਕੈਂਪ ਵਿਚ ਬੱਲੇਬਾਜ਼ਾਂ ਨੂੰ ਗੁਰ ਸਿਖਾਉਣਗੇ। ਵੈਸਟਇੰਡੀਜ਼ ਤੇ ਭਾਰਤ ਦੇ ਵਿਚ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 22 ਤੋਂ 26 ਅਗਸਤ ਦੇ ਵਿਚ ਏਂਟੀਗਾ ਦੇ ਨਾਰਥ ਸਾਊਂਡ 'ਚ ਸਰ ਵਿਵਿਅਨ ਰਿਚਡਰਸ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਦੂਜਾ ਮੈਚ 30 ਅਗਸਤ ਤੋਂ ਤਿੰਨ ਸਤੰਬਰ ਦੇ ਵਿਚ ਜਮੈਕਾ ਦੇ ਕਿੰਗਸਟਨ 'ਚ ਹੋਵੇਗਾ।