ਲੰਕਾ ਪ੍ਰੀਮੀਅਰ ਲੀਗ : ਮੈਚ ਫਿਕਸ ਕਰਨ ਦੀ ਕੋਸ਼ਿਸ਼ ’ਚ ਇਕ ਗ੍ਰਿਫਤਾਰ

05/22/2024 8:08:35 PM

ਕੋਲੰਬੋ- ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਫ੍ਰੈਂਚਾਈਜ਼ੀ ਦਾਂਬੁਲਾ ਥੰਡਰ ਨਾਲ ਜੁੜੇ ਤਮੀਮ ਰਹਿਮਾਨ ਨਾਂ ਦੇ ਇਕ ਵਿਦੇਸ਼ੀ ਨੂੰ ਖੇਡ ਮੰਤਰਾਲਾ ਦੀ ਵਿਸ਼ੇਸ਼ ਜਾਂਚ ਇਕਾਈ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਹਿਮਾਨ ਨੂੰ ਇੱਥੇ ਮੈਜਿਸਟ੍ਰੇਟ ਅਦਾਲਤ ਨੇ 31 ਮਈ ਤਕ ਰਿਮਾਂਡ ’ਤੇ ਰੱਖਣ ਦਾ ਹੁਕਮ ਦਿੱਤਾ। ਅਦਾਲਤ ਵੱਲੋਂ ਲਗਾਈ ਗਈ ਯਾਤਰਾ ਪਾਬੰਦੀ ਤੋਂ ਬਾਅਦ ਕੋਲੰਬੋ ਕੌਮਾਂਤਰੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਹਿਮਾਨ ਨੂੰ ਹਿਰਾਸਤ ਵਿਚ ਲੈ ਲਿਆ ਸੀ। ਉਸ ਨੂੰ ਐੱਲ. ਪੀ. ਐੱਲ. ਵਿਚ ਮੈਚਫਿਕਸ ਕਰਨ ਦੀ ਕਥਿਤ ਕੋਸ਼ਿਸ਼ ਲਈ ਹਿਰਾਸਤ ਵਿਚ ਲਿਆ ਗਿਆ ਸੀ।
ਇਹ ਟੂਰਨਾਮੈਂਟ 1 ਤੋਂ 21 ਜੁਲਾਈ ਵਿਚਾਲੇ ਹੋਣਾ ਹੈ। ਐੱਲ. ਪੀ. ਐੱਲ. ਦੇ 5ਵੇਂ ਸੈਸ਼ਨ ਦੀ ਨਿਲਾਮੀ ਮੰਗਲਵਾਰ ਨੂੰ ਹੋਈ, ਜਿਸ ਵਿਚ 500 ਸਥਾਨਕ ਤੇ ਕੌਮਾਂਤਰੀ ਖਿਡਾਰੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਵਿਚ 5 ਫ੍ਰੈਂਚਾਈਜ਼ੀਆਂ ਵਿਚਾਲੇ ਮੁਕਾਬਲਾ ਹੁੰਦਾ ਹੈ।


Aarti dhillon

Content Editor

Related News