ਲਾਲਰੇਮਸਿਆਮੀ ਦੀ ਹੈਟ੍ਰਿਕ, ਭਾਰਤ ਨੇ ਇੰਗਲੈਂਡ ਨੂੰ 3-0 ਨਾਲ ਹਰਾਇਆ
Sunday, Jul 30, 2023 - 11:11 AM (IST)
ਬਾਰਸੀਲੋਨਾ- ਸਟ੍ਰਾਈਕਰ ਲਾਲਰੇਮਸਿਆਮੀ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਸਪੈਨਿਸ਼ ਹਾਕੀ ਸੰਘ ਦੀ 100ਵੀਂ ਵਰ੍ਹੇਗੰਢ ’ਤੇ ਹੋ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ’ਚ ਇੰਗਲੈਂਡ ’ਤੇ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ।
ਲਾਲਰੇਮਸਿਆਮੀ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਦੇ 13ਵੇਂ, 17ਵੇਂ ਤੇ 56ਵੇਂ ਮਿੰਟ ’ਚ 3 ਗੋਲ ਕੀਤੇ। ਇੰਗਲੈਂਡ (1-1) ਤੇ ਸਪੇਨ (2-2) ਵਿਰੁੱਧ ਆਪਣੇ ਪਿਛਲੇ ਦੋ ਮੈਚਾਂ ਨੂੰ ਬਰਾਬਰੀ ’ਤੇ ਖਤਮ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਦੌਰੇ ’ਤੇ ਪਹਿਲੀ ਵਾਰ ਜਿੱਤ ਦਾ ਸਵਾਦ ਚਖਿਆ। ਹੁਣ ਤਕ ਅਜੇਤੂ ਰਹਿਣ ਤੋਂ ਬਾਅਦ ਸਵਿਤਾ ਦੀ ਅਗਵਾਈ ’ਚ ਭਾਰਤੀ ਮਹਿਲਾਵਾਂ ਐਤਵਾਰ ਨੂੰ ਟੂਰਨਾਮੈਂਟ ਦੇ ਆਖ਼ਰੀ ਮੈਚ ’ਚ ਅੰਕ ਸੂਚੀ ’ਤੇ ਚੋਟੀ ਦੀ ਟੀਮ ਦੇ ਰੂਪ ’ਚ ਮੈਦਾਨ ’ਤੇ ਉਤਰਨਗੀਆਂ।
ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਮੈਚ ਦੇ ਪਹਿਲੇ ਕੁਆਰਟਰ ’ਚ ਇਗਲੈਂਡ ਨੇ ਹਮਲਵਾਰ ਰਵੱਈਆ ਅਪਣਾਇਆ ਪਰ ਭਾਰਤੀ ਟੀਮ ਨੇ ਦਬਾਅ ’ਚ ਆਏ ਬਿਨਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਧਿਆਨ ਦਿੱਤਾ। ਟੀਮ ਨੂੰ ਇਸਦਾ ਫ਼ਾਇਦਾ ਵੀ ਮਿਲਿਆ ਜਦੋਂ ਨੇਹਾ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ। ਉਸਦੀ ਇਸ ਕੋਸ਼ਿਸ਼ ਨੂੰ ਹਾਲਾਂਕਿ ਇੰਗਲੈਂਡ ਦੀਆ ਡਿਫੈਂਡਰਾਂ ਨੇ ਅਸਫਲ ਕਰ ਦਿੱਤਾ। ਇਸ ਤੋਂ ਕੁਝ ਮਿੰਟਾਂ ਬਾਅਦ ਦੀਪ ਗ੍ਰੇਸ ਇੱਕਾ ਨੇ ਮਿਡਫੀਲਡ ’ਚ ਲਾਲਰੇਮਸਿਆਮੀ ਨੂੰ ਸ਼ਾਨਦਾਰ ਪਾਸ ਦਿੱਤਾ, ਜਿਸ ਨੂੰ ਇਸ ਖਿਡਾਰਨ ਨੇ ਤੇਜ਼ੀ ਨਾਲ ਗੋਲ ’ਚ ਬਦਲ ਦਿੱਤਾ। ਇਸ ਸ਼ੁਰੂਆਤੀ ਗੋਲ ਨੇ ਭਾਰਤ ਨੂੰ ਦੂਜੇ ਕੁਆਰਟਰ ’ਚ ਸਹੀ ਗਤੀ ਦਿੱਤੀ। ਟੀਮ ਨੇ 17ਵੇਂ ਮਿੰਟ ’ਚ ਇਸ ਬੜ੍ਹਤ ਨੂੰ 2-0 ਕਰ ਦਿੱਤਾ। ਲਾਲਰੇਮਸਿਆਮੀ ਨੇ ਸਰਕਲ ਤੋਂ ਚੰਗਾ ਮੂਵ ਬਣਾ ਕੇ ਇੰਗਲੈਂਡ ਦੀਆਂ ਡਿਫੈਂਡਰਾਂ ਤੇ ਗੋਲੀਕਪਰ ਸਬੀ ਹੀਸ਼ ਨੂੰ ਝਕਾਨੀ ਦਿੰਦੇ ਹੋਏ ਮੈਚ ਦਾ ਆਪਣਾ ਦੂਜਾ ਗੋਲ ਕਰ ਦਿੱਤਾ।
ਹਾਫ ਤੋਂ ਪਹਿਲਾਂ 2-0 ਦੀ ਬੜ੍ਹਤ ਨੇ ਭਾਰਤ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤਾ। ਟੀਮ ਨੂੰ ਇਸ ਤੋਂ ਵੱਖ-ਵੱਖ ਸੰਯੋਜਨਾਂ ’ਤੇ ਕੰਮ ਕਰਨ ਦਾ ਮੌਕਾ ਮਿਲਿਆ। ਇੰਗਲੈਂਡ ਦੀ ਟੀਮ ਨੇ ਵੀ ਇਸ ਕੁਆਰਟਰ ’ਚ ਕੁਝ ਮੌਕੇ ਬਣਾਏ ਪਰ ਭਾਰਤ ਦੀਆਂ ਡਿਫੈਂਡਰਾਂ ਨੇ ਸਹਿਜਤਾ ਨਾਲ ਆਪਣਾ ਕੰਮ ਕੀਤਾ।
ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਤੀਜਾ ਕੁਆਰਟਰ ਗੋਲ ਰਹਿਤ ਰਿਹਾ। ਮੈਚ ’ਤੇ ਹੁਣ ਪੂਰੀ ਤਰ੍ਹਾਂ ਨਾਲ ਭਾਰਤੀ ਟੀਮ ਹਾਵੀ ਸੀ ਪਰ ਇੰਗਲੈਂਡ ਗੋਲ ਕਰਨ ਲਈ ਉਤਾਰੂ ਸੀ। ਅਜਿਹੇ ’ਚ ਆਖਰੀ ਕੁਆਰਟਰ ’ਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਇੰਗਲੈਂਡ ਦਾ ਪੂਰਾ ਜ਼ੋਰ ਹੁਣ ਹਮਲਾ ਕਰਨ ’ਤੇ ਸੀ, ਜਿਸ ਨਾਲ ਉਸਦੀ ਡਿਫੈਂਡਿੰਗ ਲਾਈਨ ਥੋੜ੍ਹੀ ਕਮਜ਼ੋਰ ਹੋ ਗਈ। ਭਾਰਤੀ ਟੀਮ ਨੇ ਇਸ ਦਾ ਫ਼ਾਇਦਾ ਚੁੱਕਦੇ ਹੋਏ ਜਵਾਬੀ ਹਮਲਾ ਕੀਤਾ ਤੇ ਲਾਲਰੇਮਸਿਆਮੀ ਨੇ 56ਵੇਂ ਮਿੰਟ ’ਚ ਹੈਟ੍ਰਿਕ ਗੋਲ ਕਰ ਦਿੱਤਾ। ਭਾਰਤੀ ਟੀਮ ਐਤਵਾਰ ਨੂੰ ਹੁਣ ਸਪੇਨ ਦਾ ਸਾਹਮਣਾ ਕਰੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8