ਸਾਤਵਿਕ ਅਤੇ ਲਕਸ਼ੈ ਚਮਕੇ, ਚੇਨਈ ਸੁਪਰਸਟਾਰ ਨੇ ਜਿੱਤਿਆ ਸ਼ੁਰੂਆਤੀ ਮੈਚ
Tuesday, Jan 21, 2020 - 11:36 AM (IST)

ਚੇਨਈ— ਚੇਨਈ ਸੁਪਰਸਟਾਰ ਨੇ ਸੋਮਵਾਰ ਨੂੰ ਇੱਥੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਪੰਜਵੇਂ ਸੈਸ਼ਨ 'ਚ ਹੈਦਰਾਬਾਦ ਹੰਟਰਸ 'ਤੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਘਰੇਲੂ ਟੀਮ 4-0 ਨਾਲ ਅੱਗੇ ਹੈ ਜਦਕਿ ਵਿਸ਼ਵ ਚੈਂਪੀਅਨਸ਼ਿਪ ਪੀ. ਵੀ. ਸਿੰਧੂ ਦਾ ਗਾਯਤਰੀ ਗੋਪੀਚੰਦ ਖਿਲਾਫ ਮੈਚ ਅਤੇ ਪੁਰਸ਼ ਡਬਲਜ਼ ਦਾ ਮੈਚ ਅਜੇ ਹੋਣਾ ਬਾਕੀ ਹੈ। ਸਿੰਗਲ 'ਚ ਟਾਮੀ ਸੁਗੀਆਰਤੋ ਅਤੇ ਲਕਸ਼ੈ ਸੇਨ ਨੇ ਜਿੱਤ ਹਾਸਲ ਕੀਤੀ। ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਜੇਸਿਕਾ ਪੁਗ ਨੇ ਮਿਕਸਡ ਡਬਲਜ਼ 'ਚ ਜਿੱਤ ਨਾਲ ਚੇਨਈ ਦੀ ਜੇਤੂ ਮੁਹਿੰਮ ਦਾ ਸ਼ਾਨਦਾਰ ਤਰੀਕੇ ਨਾਲ ਆਗਾਜ਼ ਕਰਾਇਆ।