ਲਕਸ਼ੈ ਅਤੇ ਸ਼ੁਭੰਕਰ ਇੰਡੋਨੇਸ਼ੀਆ ਮਾਸਟਰਸ ਦੇ ਕੁਆਲੀਫਾਇਰਸ ''ਚ ਹਾਰੇ
Tuesday, Jan 14, 2020 - 01:56 PM (IST)

ਜਕਾਰਤਾ— ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਸ਼ੁਭੰਕਰ ਡੇਅ ਮੰਗਲਵਾਰ ਨੂੰ ਸੁਰੂ ਹੋਏ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਦੇ ਕੁਆਲੀਫਾਇੰਗ ਮੁਕਾਬਲੇ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲੇ 18 ਸਾਲ ਦੇ ਲਕਸ਼ੈ ਨੂੰ ਥਾਈਲੈਂਡ ਦੇ ਸਾਨੋਂਗਸਾਕ ਸਾਈਨਸੋਮਬੂੰਸੂਕ ਨੇ 32 ਮਿੰਟ ਤਕ ਚਲੇ ਮੁਕਾਬਲੇ 'ਚ 21-13, 21-12 ਨਾਲ ਹਰਾਇਆ।
ਪਿਛਲੇ ਮਹੀਨੇ ਇਟਲੀ ਇੰਟਰਨੈਸ਼ਨਲ ਜੇਤੂ ਰਹੇ ਸ਼ੁਭੰਕਰ ਨੂੰ ਵੀ ਥਾਈਲੈਂਡ ਦੇ ਹੀ ਖਿਡਾਰੀ ਨੇ ਹਰਾਇਆ। ਸੁੱਪਾਨਿਊ ਅਵਿਹਿੰਗਸਾਨੋਨ ਨੇ 38 ਮਿੰਟ ਤਕ ਚਲੇ ਮੁਕਾਬਲੇ 'ਚ ਭਾਰਤੀ ਖਿਡਾਰੀ ਨੂੰ 21-16, 21-12 ਨਾਲ ਹਰਾਇਆ। ਮਹਿਲਾਵਾਂ ਦੇ ਵਰਗ 'ਚ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਤੋਂ ਇਲਾਵਾ ਪੁਰਸ਼ਾਂ ਦੇ ਵਰਗ 'ਚ ਕਿਦਾਂਬੀ ਸ਼੍ਰੀਕਾਂਤ, ਬੀ. ਸਾਈ ਪ੍ਰਣੀਤ, ਐੱਚ. ਐੱਸ. ਪ੍ਰਣਯ, ਪੀ. ਕਸ਼ਯਪ ਅਤੇ ਸਮੀਰ ਵਰਮਾ ਬੀ. ਡਬਲਿਊ. ਐੱਫ. 500 ਟੂਰਨਾਮੈਂਟ ਦੇ ਮੁੱਖ ਦੌਰ 'ਚ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ।