ਲਕਸ਼ਯ ਨੇ 53 ਸਾਲਾਂ ਬਾਅਦ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ

Sunday, Jul 22, 2018 - 04:21 PM (IST)

ਲਕਸ਼ਯ ਨੇ 53 ਸਾਲਾਂ ਬਾਅਦ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ

ਨਵੀਂ ਦਿੱਲੀ— ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਲਕਸ਼ਯ ਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ ਸੀਡ ਥਾਈਲੈਂਡ ਦੇ ਕੁਨਲਾਵੁਤ ਵਿਤੀਦਸਰਨ ਨੂੰ ਐਤਵਾਰ ਨੂੰ ਲਗਾਤਾਰ ਗੇਮਾਂ 'ਚ 21-19, 21-18 ਨਾਲ ਹਰਾ ਕੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। 

ਲਕਸ਼ਯ ਨੇ ਕੁਆਰਟਰ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਲੀ ਸ਼ੀਫੇਂਗ ਨੂੰ ਹਰਾਇਆ ਸੀ ਅਤੇ ਫਾਈਨਲ 'ਚ ਉਨ੍ਹਾਂ ਨੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਨੂੰ 46 ਮਿੰਟਾਂ 'ਚ ਹਰਾ ਦਿੱਤਾ। ਉੱਤਰਾਖੰਡ ਦੇ 18 ਸਾਲਾ ਲਕਸ਼ਯ 1965 'ਚ ਗੌਤਮ ਠੱਕਰ ਦੇ ਸੋਨ ਤਮਗਾ ਜਿੱਤਣ ਦੇ 53 ਸਾਲਾਂ ਬਾਅਦ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ।


Related News