ਲਕਸ਼ੈ ਏਸ਼ੀਆਈ ਜੂਨੀਅਰ ਬੈਡਮਿੰਟਨ ਦੇ ਫਾਈਨਲ ''ਚ
Sunday, Jul 22, 2018 - 02:10 AM (IST)

ਨਵੀਂ ਦਿੱਲੀ - ਛੇਵੀਂ ਸੀਡ ਭਾਰਤ ਦੇ ਲਕਸ਼ੈ ਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਥੀ ਸੀਡ ਇੰਡੋਨੇਸ਼ੀਆ ਦੇ ਇਖਸਾਨ ਲਿਓਨਾਰਡੋ ਇਮਾਨੂਏਲ ਰੂਮਬੇ ਨੂੰ ਸੈਮੀਫਾਈਨਲ ਵਿਚ ਲਗਾਤਾਰ ਸੈੱਟਾਂ ਵਿਚ 21-7, 21-14 ਨਾਲ ਹਰਾ ਕੇ ਜਕਾਰਤਾ ਵਿਚ ਖੇਡੀ ਜਾ ਰਹੀ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਲਕਸ਼ੈ ਨੇ ਕੁਆਰਟਰ ਫਾਈਨਲ ਵਿਚ ਦੂਜੀ ਸੀਡ ਲੀ ਸ਼ੀਫੇਂਗ ਨੂੰ ਹਰਾ ਕੇ ਸੈਮੀਫਾਈਨਲ ਵਿਚ ਪੈਰ ਰੱਖਿਆ ਸੀ।