ਅਸੀਂ ਖਰਾਬ ਬੱਲੇਬਾਜ਼ੀ ਕੀਤੀ : ਥਿਰੀਮਾਨੇ

Tuesday, Oct 01, 2019 - 03:05 PM (IST)

ਅਸੀਂ ਖਰਾਬ ਬੱਲੇਬਾਜ਼ੀ ਕੀਤੀ : ਥਿਰੀਮਾਨੇ

ਕਰਾਚੀ— ਸ਼੍ਰੀਲੰਕਾ ਦੇ ਅਸਥਾਈ ਕਪਤਾਨ ਲਾਹਿਰੂ ਥਿਰੀਮਾਨੇ ਨੇ ਇੱਥੇ ਪਾਕਿਸਤਾਨ ਖਿਲਾਫ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ 'ਚ ਆਪਣੀ ਟੀਮ ਦੇ ਹਾਰਨ ਦੇ ਤਰੀਕੇ 'ਤੇ ਨਿਰਾਸ਼ਾ ਜਤਾਈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਤ ਵਿਕਟ 'ਤੇ 305 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਸ਼੍ਰੀਲੰਕਾ ਨੇ 10.01 ਓਵਰ 'ਚ 28 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ।
PunjabKesari
ਸ਼ੇਹਾਨ ਜੈਸੂਰਯਾ (96) ਅਤੇ ਦਾਸੁਨ ਸ਼ਨਾਨਕਾ (68) ਨੇ ਇਸ ਤੋਂ ਬਾਅਦ 6ਵੇਂ ਵਿਕਟ ਲਈ ਰਿਕਾਰਡ 177 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਦੇ ਬਾਵਜੂਦ ਸ਼੍ਰੀਲੰਕਾ ਨੂੰ 67 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਥਿਰੀਮਾਨੇ ਨੇ ਸੋਮਵਾਰ ਨੂੰ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਅਸੀਂ ਕਾਫੀ ਖਰਾਬ ਬੱਲੇਬਾਜ਼ੀ ਕੀਤੀ ਕਿਉਂਕਿ ਗੇਂਦ ਕਾਫੀ ਮੂਵ ਕਰ ਰਹੀ ਸੀ ਅਤੇ ਕਦੀ-ਕਦੀ ਹੇਠਾਂ ਰਹਿ ਰਹੀ ਸੀ। ਪਰ ਸਾਨੂੰ ਇਸ ਮੈਚ ਦੇ ਹਾਂ ਪੱਖੀ ਪਹਿਲੂਆਂ 'ਤੇ ਧਿਆਨ ਦੇਣਾ ਹੋਵੇਗਾ।'' ਕਪਤਾਨ ਨੇ ਕਿਹਾ, ''ਉਨ੍ਹਾਂ ਨੇ (ਜੈਸੂਰਿਆ ਅਤੇ ਸ਼ਨਾਕਾ) ਸਾਨੂੰ ਦਿਖਾਇਆ ਕਿ ਅਸੀਂ ਵੱਡੇ ਟੀਚੇ ਨੂੰ ਹਾਸਲ ਕਰਨ 'ਚ ਸਮਰਥ ਹਾਂ। ਸ਼ੁਰੂਆਤ 'ਚ ਇੰਨੇ ਵਿਕਟ ਗੁਆਉਣ ਦਾ ਅਸਰ ਅੰਤ 'ਚ ਨਤੀਜੇ 'ਤੇ ਪਿਆ।''


author

Tarsem Singh

Content Editor

Related News