ਲਾਹਿੜੀ ਚੰਗੀ ਸ਼ੁਰੂਆਤ ਤੋਂ ਬਾਅਦ ਪੱਛੜੇ
Friday, May 10, 2019 - 05:16 PM (IST)

ਡਾਲਾਸ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਚੰਗੀ ਸ਼ੁਰੂਆਤ ਨੂੰ ਜਾਰੀ ਰੱਖਣ ਵਿਚ ਅਸਫਲ ਰਹੇ ਅਤੇ ਏ. ਟੀ. ਅਤੇ ਟੀ ਬਾਇਰੋਨ ਨੈਲਸਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਇੱਥੇ ਇਕ ਅੰਡਰ 70 ਦੇ ਸਕੋਰ ਨਾਲ ਸਾਂਝੇ ਤੌਰ 'ਤੇ 81ਵੇਂ ਸਥਾਨ 'ਤੇ ਚੱਲ ਰਹੇ ਹਨ। ਲਾਹਿੜੀ 17 ਹੋਲ ਦੇ ਬਾਅਦ 2 ਅੰਡਰ ਦੇ ਸਕੋਰ ਨਾਲ ਕੁਝ ਬਿਹਤਰ ਸਥਿਤੀ ਵਿਚ ਸੀ ਪਰ ਆਖਰੀ ਹੋਲ ਵਿਚ ਉਸ ਨੇ ਬੋਗੀ ਕਰ ਦਿੱਤੀ ਅਤੇ ਸਾਂਝੇ ਤੌਰ 'ਤੇ 81ਵੇਂ ਸਥਾਨ 'ਤੇ ਖਿਸਕ ਗਏ। ਹੁਣ ਕਟ ਹਾਸਲ ਕਰਨ ਲਈ ਦੂਜੇ ਦੌਰ ਵਿਚ ਉਸ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਡੈਨੀ ਮੈਕਾਰਥੀ ਕਰੀਅਰ ਦੇ ਸਰਵਸ੍ਰੇਸ਼ਠ 8 ਅੰਡਰ 63 ਦੇ ਸਕੋਰ ਨਾਲ ਚੋਟੀ 'ਤੇ ਹਨ।