ਲਾਹਿੜੀ ਮੋਰਗੇਜ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਸਾਂਝੇ 42ਵੇਂ ਸਥਾਨ ''ਤੇ ਰਹੇ
Monday, Jul 01, 2019 - 04:19 PM (IST)

ਨਵੀਂ ਦਿੱਲੀ : ਅਨਿਰਬਾਨ ਲਾਹਿੜੀ ਆਖਰੀ ਦਿਨ 3 ਅੰਡਰ 69 ਦੇ ਸਕੋਰ ਨਾਲ ਰਾਕੇਟ ਮੋਰਗੇਜ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਸਾਂਝੇ 42ਵੇਂ ਸਥਾਨ 'ਤੇ ਰਹੇ। ਲਾਹਿੜੀ ਨੇ 69, 68, 72 ਅਤੇ 69 ਦੇ ਸਕੋਰ ਨਾਲ ਕੁਲ 10 ਅੰਡਰ 278 ਦਾ ਸਕੋਰ ਬਣਾਇਆ। ਨੈਟ ਲੈਸ਼ਲੇ ਨੇ ਆਖਰੀ ਦੌਰ ਵਿਚ 2 ਅੰਡਰ70 ਦੇ ਸਕੋਰ ਨਾਲ ਕੁਲ 25 ਅੰਡਰ 263 ਦੇ ਸਕੋਰ ਨਾਲ 6 ਸ਼ਾਟ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ। ਕੁਆਲੀਫਾਇਰ ਡਾਕ ਰੇਡਮੈਨ ਆਖਰੀ ਦੌਰ ਵਿਚ 67 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੇ।