ਲਾਹਿੜੀ ਸੰਯੁਕਤ 17ਵੇਂ ਸਥਾਨ ''ਤੇ ਰਹੇ

06/26/2017 6:41:50 PM

ਕਰੋਮਵੇਲ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਅੰਤਿਮ ਦੌਰ 'ਚ ਬਰਡੀ ਨਾਲ ਸ਼ੁਰੂਆਤ ਕੀਤੀ ਪਰ ਉਨ੍ਹਾਂ ਦੀ ਇੱਥੇ 2017 ਟ੍ਰੈਵਲਰਸ ਚੈਂਪੀਅਨਸ਼ਿਪ 'ਚ ਚੋਟੀ ਦੇ 10 'ਚ ਰਹਿਣ ਦੀ ਉਮੀਦ ਟੁੱਟ ਗਈ। 
ਪਹਿਲੇ 6 ਹੋਲ 'ਚ ਉਨ੍ਹਾਂ ਚਾਰ ਬਰਡੀ ਅਤੇ ਦੋ ਬੋਗੀ ਕੀਤੀਆਂ ਪਰ ਉਹ ਤਿੰਨ ਅੰਡਰ 67 ਦਾ ਹੀ ਕਾਰਡ ਖੇਡ ਸਕੇ ਜਿਸ ਨਾਲ ਉਨ੍ਹਾਂ ਦਾ ਸਕੋਰ ਅੰਡਰ 274 ਰਿਹਾ। ਇਹ ਇਸ ਨਾਲ ਸੰਯੁਕਤ 17ਵੇਂ ਸਥਾਨ 'ਤੇ ਰਹੇ। ਲਾਹਿੜੀ ਹੁਣ ਫੈਡਐਕਸ ਕੱਪ ਰੈਂਕਿੰਗ 'ਚ 43ਵੇਂ ਸਥਾਨ 'ਤੇ ਹੈ। ਜਦਕਿ ਜੋਰਡਨ ਸਮੀਥ ਨੇ ਪਲੇਆਫ ਦੇ ਬਾਅਦ ਖਿਤਾਬ ਆਪਣੇ ਨਾਂ ਕੀਤਾ।


Related News