ਲਾਹਿੜੀ ਨਾਰਦਰਨ ਟਰੱਸਟ ''ਚ ਕੱਟ ਤੋਂ ਖੁੰਝਿਆ

08/26/2017 11:35:11 PM

ਨਿਊਯਾਰਕ— ਅਨਿਬਾਰਨ ਲਾਹਿੜੀ ਫੈੱਡਐਕਸ ਕੱਪ ਪਲੇਅ ਆਫ ਦੇ ਪਹਿਲੇ ਟੂਰਨਾਮੈਂਟ ਨਾਰਦਰਨ ਟਰੱਸਟ 'ਚ ਕੱਟ ਤੋਂ ਖੁੰਝ ਗਿਆ। ਪਹਿਲੇ ਦੌਰ 'ਚ 75 ਦਾ ਸਕੋਰ ਬਣਾਉਣ ਵਾਲੇ ਲਾਹਿੜੀ ਨੇ ਦੂਜੇ ਦੌਰ 'ਚ ਚਾਰ ਓਵਰ 74 ਦਾ ਸਕੋਰ ਬਣਾਇਆ। ਇਸ ਭਾਰਤੀ ਗੋਲਫਰ ਦਾ ਕੁਲ ਸਕੋਰ ਨੌਂ ਓਵਰ 149 ਰਿਹਾ, ਜਦਕਿ ਕੱਟ ਦੋ ਓਵਰ ਦਾ ਤੈਅ ਹੋਇਆ ਸੀ। ਇਸ ਵਿਚਾਲੇ ਡਸਟਿਨ ਜਾਨਸਨ (65 ਅਤੇ 69), ਰਿਕੀ ਫਾਉਲਰ (68 ਅਤੇ 66), ਜੋਰਡਨ ਸਪੀਥ (69 ਅਤੇ 65), ਅਤੇ ਜੋਨਾਥਨ ਵੇਗਾਸ (69 ਅਤੇ 65) ਛੇ ਅੰਡਰ ਦੇ ਕੁਲ ਸਕੋਰ ਨਾਲ ਸਾਂਝੇ ਤੌਰ ਉੱਤੇ ਚੋਟੀ 'ਤੇ ਰਹੇ ਹਨ।


Related News