ਲਾਹਿੜੀ ਐੱਲ. ਆਈ. ਵੀ. ਕੋਰੀਆ ’ਚ ਸਾਂਝੇ ਤੌਰ ’ਤੇ 43ਵੇਂ ਸਥਾਨ ’ਤੇ
Sunday, May 04, 2025 - 02:14 PM (IST)

ਸੋਲ– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੇ ਦੌਰ ਵਿਚ 7 ਓਵਰ 76 ਦਾ ਨਿਰਾਸ਼ਾਜਨਕ ਸਕੋਰ ਕਰਨ ਤੋਂ ਬਾਅਦ ਐੱਲ. ਆਈ. ਵੀ. ਕੋਰੀਆ ਗੋਲਫ ਵਿਚ ਸਾਂਝੇ ਤੌਰ ’ਤੇ 43ਵੇਂ ਸਥਾਨ ’ਤੇ ਸੀ ਪਰ ਦੂਜੇ ਦੌਰ ਵਿਚ ਇਸ ਤੋਂ 11 ਸ਼ਾਟਾਂ ਵੱਧ ਲੈਣ ਤੋਂ ਬਾਅਦ ਕਾਫੀ ਹੇਠਾਂ ਖਿਸਕ ਗਿਆ।
ਇਸ ਭਾਰਤੀ ਖਿਡਾਰੀ ਨੇ ਚੌਥੇ ਹੋਲ ਵਿਚ ਬੋਗੀ ਕਰਨ ਤੋਂ ਬਾਅਦ 6ਵੇਂ ਤੋਂ 8ਵੇਂ ਹੋਲ ਤੱਕ ਲਗਾਤਾਰ ਤਿੰਨ ਬਰਡੀਆਂ ਲਗਾਈਆਂ। ਉਹ ਇਸ ਤੋਂ ਬਾਅਦ ਪਾਰ ਚਾਰ ਦੇ ਨੌਵੇਂ ਹੋਲ ਵਿਚ ਬੋਗੀ ਤੇ 10ਵੇਂ ਹੋਲ ਵਿਚ ਟ੍ਰਿਪਲ ਬੋਗੀ ਕਰ ਬੈਠਾ। ਉਸ ਨੇ 12ਵੇਂ ਹੋਲ ਵਿਚ ਵੀ ਡਬਲ ਬੋਗੀ ਕਰਨ ਤੋਂ ਬਾਅਦ 17ਵੇਂ ਤੇ 18ਵੇਂ ਹੋਲ ਦੀ ਖੇਡ ਵਿਚ ਬੋਗੀ ਕੀਤੀ।