ਲਾਹਿੜੀ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ
Thursday, May 30, 2019 - 10:44 PM (IST)

ਮੁਰੀਫੀਲਡ ਵਿਲੇਜ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਮੇਮੋਰਿਅਲ ਗੋਲਫ ਟੂਰਨਾਮੈਂਟ ਦੇ 14ਵੇਂ ਤੋਂ 16ਵੇਂ ਹੋਲ ਤਕ ਲਗਾਤਾਰ ਤਿੰਨ ਬਰਡੀ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਲਾਹਿੜੀ ਨੇ ਪਹਿਲੇ ਦੌਰ 'ਚ ਪੰਜ ਅੰਡਰ 67 ਦਾ ਸਕੋਰ ਬਣਾਇਆ ਤੇ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਰਿਆਨ ਮੂਰ ਨੇ ਸੱਤ ਅੰਡਰ 65 ਦੇ ਨਾਲ ਪਹਿਲਾ ਦੌਰ ਖਤਮ ਕੀਤਾ ਜਦਕਿ ਜੋਰਡਨ ਸਪੀਥ 15 ਹੋਲ ਤੋਂ ਬਾਅਦ ਹੀ ਸੱਤ ਅੰਡਰ 'ਤੇ ਸੀ।