ਲਾਹਿੜੀ ਲਾਸ ਵੇਗਾਸ ''ਚ ਸਾਂਝੇ ਤੌਰ ''ਤੇ 64ਵੇਂ ਸਥਾਨ ''ਤੇ

Monday, Oct 11, 2021 - 09:28 PM (IST)

ਲਾਹਿੜੀ ਲਾਸ ਵੇਗਾਸ ''ਚ ਸਾਂਝੇ ਤੌਰ ''ਤੇ 64ਵੇਂ ਸਥਾਨ ''ਤੇ

ਲਾਸ ਵੇਗਾਸ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪਹਿਲੇ ਦਿਨ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਅੱਗੇ ਬਰਕਰਾਰ ਰੱਖਣ ਵਿਚ ਅਸਫਲ ਰਹੇ ਅਤੇ ਆਖਿਰ 'ਚ ਉਸ ਨੇ ਪੀ. ਜੀ. ਏ. ਟੂਰ ਦੇ ਸ਼੍ਰੀਨਰਸ ਚਿਲਡ੍ਰਨਸ ਓਪਨ ਸੰਯੁਕਤ 64ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਲਾਹਿੜੀ ਨੇ ਪਹਿਲੇ ਦਿਨ 65 ਦਾ ਸ਼ਾਨਦਾਰ ਸਕੋਰ ਬਣਾਇਆ ਪਰ ਇਸ ਤੋਂ ਬਾਅਦ ਅਗਲੇ ਤਿੰਨ ਦੌਰ ਵਿਚ ਉਸਦਾ ਸਕੋਰ 70-72 ਤੇ 71 ਰਿਹਾ। 

ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ


ਇਸ ਤਰ੍ਹਾਂ ਨਾਲ ਉਸਦਾ ਕੁੱਲ ਸਕੋਰ ਛੇ ਅੰਡਰ ਰਿਹਾ। ਕੋਰੀਆ ਦੇ ਸੁੰਗਜੀ ਇਮ ਨੇ ਆਖਰੀ ਦੌਰ ਵਿਚ 8 ਹੋਲ ਦੇ ਅੰਦਰ ਸੱਤ ਬਾਰਡੀਆਂ ਲਗਾ ਕੇ ਨੌ ਅੰਡਰ 62 ਦਾ ਕਾਰਡ ਖੇਡਿਆ ਤੇ 4 ਸ਼ਾਟ ਨਾਲ ਜਿੱਤ ਦਰਜ ਕੀਤੀ। ਉਸਦਾ ਕੁੱਲ ਸਕੋਰ 24 ਅੰਡਰ 260 ਰਿਹਾ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਟੂਰਨਾਮੈਂਟ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ।

ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News