ਲਾਹਿੜੀ ਦਾ WGC 'ਚ ਸ਼ਾਨਦਾਰ ਪ੍ਰਦਰਸ਼ਨ, ਸੰਯੁਕਤ 6ਵੇਂ ਸਥਾਨ 'ਤੇ ਰਹੇ

Monday, Aug 06, 2018 - 04:40 PM (IST)

ਲਾਹਿੜੀ ਦਾ WGC 'ਚ ਸ਼ਾਨਦਾਰ ਪ੍ਰਦਰਸ਼ਨ, ਸੰਯੁਕਤ 6ਵੇਂ ਸਥਾਨ 'ਤੇ ਰਹੇ

ਏਕਰੋਨ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਡਬਲਿਊ. ਜੀ. ਸੀ. ਬ੍ਰਿਜਸਟੋਨ ਸੱਦਾ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ 'ਚ 2 ਅੰਡਰ 68 ਦਾ ਕਾਰਡ ਖੇਡ ਕੇ ਸੰਯੁਕਤ ਰੂਪ ਨਾਲ 6ਵੇਂ ਸਥਾਨ 'ਤੇ ਰਹੇ, ਜੋ ਇਸ ਟੂਰਨਾਮੈਂਟ 'ਚ ਉਸ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਲਾਹਿੜੀ 2016 ਦੇ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਖੇਡ ਰਹੇ ਹਨ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਸੂਚੀ 'ਚ ਚੋਟੀ 'ਤੇ ਰਹੇ ਹੋਣ। ਇਸ ਤੋਂ ਅਗਲੇ ਹਫਤੇ ਹੋਣ ਵਾਲੀ ਪੀ. ਜੀ. ਏ. ਚੈਂਪੀਅਨਸ਼ਿਪ ਦੇ ਸਾਲ 2015 'ਚ ਉਹ ਸੰਯੁਕਤ ਰੂਪ ਨਾਲ ਪੰਜਵੇਂ ਸਥਾਨ 'ਤੇ ਰਹੇ ਸਨ। ਟੂਰਨਾਮੈਂਟ 'ਚ ਭਾਗ ਲੈ ਰਹੇ ਇਕ ਹੋਰ ਭਾਰਤੀ ਸ਼ੁਭੰਕਰ ਸ਼ਰਮਾ ਨੇ ਆਖਰੀ ਦੌਰ 'ਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਇਵਨ ਪਾਰ 70 ਦਾ ਕਾਰਡ ਖੇਡਿਆ ਅਤੇ ਉਹ ਕੁੱਲ 13 ਓਵਰ ਦੇ ਸਕੋਰ ਨਾਲ 69ਵੇਂ ਸਥਾਨ 'ਤੇ ਰਹੇ। ਅਮਰੀਕਾ ਦੇ ਜਸਟਿਨ ਥਾਮਸ ਇਸ ਦੇ ਜੇਤੂ ਰਹੇ ਜਿਸ ਦਾ ਸਕੋਰ ਕੁੱਲ ਅੰਡਰ 15 ਸੀ।


Related News