ਲਾਹਿੜੀ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ, ਸਾਂਝੇ ਤੌਰ ''ਤੇ 36ਵੇਂ ਸਥਾਨ ''ਤੇ ਪਹੁੰਚੇ

Monday, Sep 14, 2020 - 07:27 PM (IST)

ਲਾਹਿੜੀ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ, ਸਾਂਝੇ ਤੌਰ ''ਤੇ 36ਵੇਂ ਸਥਾਨ ''ਤੇ ਪਹੁੰਚੇ

ਨਾਪਾ (ਕੈਲੀਫੋਰਨੀਆ)- ਅਨਿਰਬਾਨ ਲਾਹਿੜੀ ਨੇ ਸੈਫਵੇ ਓਪਨ ਗੋਲਫ 'ਚ ਦੋ ਅੰਡਰ 70 ਦਾ ਸਕੋਰ ਕਰਕੇ ਸੰਯੁਕਤ 36ਵਾਂ ਸਥਾਨ ਹਾਸਲ ਕੀਤਾ ਜੋ ਕਰੀਬ 18 ਮਹੀਨੇ 'ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਆਖਰੀ ਸੱਤ ਹੋਲ 'ਚ ਚਾਰ ਬਰਡੀ ਲਗਾਉਣ ਵਾਲੇ ਲਾਹਿੜੀ ਦਾ ਕੁੱਲ ਸਕੋਰ 12 ਅੰਡਰ ਰਿਹਾ। ਇਸ ਦੇ ਨਾਲ ਹੀ 47 ਸਾਲਾ ਦੇ ਸਟੀਵਰਟ ਸਿੰਕ ਨੇ ਪੀ. ਜੀ. ਏ. ਟੂਰ 'ਤੇ 2009 ਤੋਂ ਬਾਅਦ ਪਹਿਲਾ ਖਿਤਾਬ ਜਿੱਤਿਆ। ਪੀ. ਜੀ. ਏ. ਟੂਰ 'ਤੇ ਪਿਛਲੀ 25 ਸ਼ੁਰੂਆਤ 'ਚ ਲਾਹਿੜੀ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਸ ਨੇ ਇੱਥੇ 2018 ਅਤੇ 2019 'ਚ ਕੱਟ 'ਚ ਦਾਖਲ ਹੋਣ ਤੋਂ ਖੁੰਝ ਗਏ।  


author

Gurdeep Singh

Content Editor

Related News