ਲਾਕਡਾਊਨ ਦੌਰਾਨ ਘਰ ਵਿਚ ਦੋਸਤ ਅਤੇ ਪਾਲਤੂ ਕੁੱਤੇ ਦੀ ਮਦਦ ਨਾਲ ਅਭਿਆਸ ਕਰ ਰਿਹਾ ਲਾਬੁਚੇਨ

04/09/2020 7:01:05 PM

ਮੈਲਬੋਰਨ : ਆਸਟਰੇਲੀਆਈ ਰਨ ਮਸ਼ੀਨ ਮਾਰਨਸ ਲਾਬੁਚੇਨ ਆਪਣੇ ਕਰੀਬੀ ਦੋਸਤ ਅਤੇ ਪਾਲਤੂ ਕੁੱਤੇ ਦੀ ਮਦਦ ਨਾਲ ਲਾਕਡਾਊਨ ਦੌਰਾਨ ਘਰ ਵਿਚ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਦੋਸਤ ਉਸ ਨੂੰ ਟੇਪ ਲੱਗੀ ਹੋਈ ਟੈਨਿਸ ਗੇਂਦ ਨਾਲ ਥ੍ਰੋਅਡਾਊਨ ਕਰ ਦਿੰਦਾ ਹੈ, ਜਦਕਿ ਕੁੱਤਾ ਵਿਕਟਕੀਪਰ ਦਾ ਕੰਮ ਕਰ ਲੈਂਦਾ ਹੈ। ਲਾਬੂਚੇਨ, ਪੇਟ ਕਮਿੰਸ ਅਤੇ ਐਲਸਾ ਪੈਰੀ ਨੂੰ ਇਸ ਹਫਤੇ ਵਿਜ਼ਡਨ ਦਾ ‘ਪਲੇਅਰ ਆਫ ਦਿ ਈਅਰ’ ਚੁਣਿਆ ਗਿਆ। ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਖੇਡ ਜਾਂ ਤਾਂ ਮੁਲਤਵੀ ਜਾਂ ਰੱਦ ਕਰ ਦਿੱਤੀਆਂ ਗਈਆਂਹਨ। ਅਜਿਹੇ ’ਚ ਲਾਬੂਚੇਨ ਨੇ ਘਰ ਵਿਚ ਅਭਿਆਸ ਦਾ ਅਨੋਖਾ ਤਰੀਕਾ ਲੱਭ ਲਿਆ ਹੈ।

View this post on Instagram

@marnus3... Forever playing cricket! 🏏🐶 #Isolation #COVID19 #BringTheHeat

A post shared by Brisbane Heat (@heatbbl) on

ਉਸ ਨੇ ਕੁਝ ਦਿਨ ਤੋਂ ਅਭਿਆਸ ਸ਼ੁਰੂ ਕੀਤਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਸਭ ਤੋਂ ਚੰਗਾ ਦੋਸਤ ਮੇਰੇ ਨਾਲ ਹੈ। ਅਸੀਂ ਦੋਵੇਂ ਅਭਿਆਸ ਕਰਦੇ ਹਾਂ।’’ ਇਕ ਵੀਡੀਓ ਵਿਚ ਲਾਬੁਚੇਨ ਘਰ ਦੇ ਪਿੱਛੇ ਅਭਿਆਸ ਕਰ ਰਹੇ ਹਨ। ਉਸ ਦਾ ਕੁੱਤਾ ਸਟੰਪਸ ਦੇ ਪਿੱਛੇ ਖੜਾ ਹੈ। ਬ੍ਰਿਸਬੇਨ ਵਿਚ ਆਪਣੇ ਘਰ ਦੇ ਗੈਰੇਜ ਵਿਚ ਉਸ ਨੇ ਅਸਥਾਈ ਨਕਲੀ ਪਿੱਚ ਲਗਾਈ ਹੈ।


Ranjit

Content Editor

Related News