2 ਹਫਤਿਆਂ ''ਚ ਸ਼ੁਰੂ ਹੋਵੇਗਾ ਲਾ ਲਿਗਾ, ਅਭਿਆਸ ਕੇਂਦਰ ''ਤੇ ਮੈਚ ਖੇਡੇਗੀ ਰੀਅਲ ਮੈਡ੍ਰਿਡ
Monday, Jun 01, 2020 - 01:13 PM (IST)

ਮੈਡ੍ਰਿਡ : ਸਪੇਨਿਸ਼ ਫੁੱਟਬਾਲ ਲੀਗ ਅਗਲੇ 2 ਹਫਤਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ, ਜਿਸ ਵਿਚ ਰੀਅਲ ਮੈਡ੍ਰਿਡ ਆਪਣੇ ਮੈਚ ਕਲੱਬ ਦੇ ਅਭਿਆਸ ਕੇਂਦਰ 'ਤੇ ਖੇਡੇਗਾ। ਮੈਡ੍ਰਿਡ ਦਾ ਸਾਹਮਣਾ 14 ਜੂਨ ਨੂੰ ਏਬਾਰ ਨਾਲ ਹੈ। ਇਹ ਮੈਚ 6 ਹਜ਼ਾਰ ਦੀ ਸਮਰੱਥਾ ਚਾਲੇ ਅਲਫ੍ਰੇਡੋ ਡਿ ਸਟੇਫਾਨੋ ਸਟੇਡੀਅਮ 'ਤੇ ਖੇਡਿਆ ਜਾਵੇਗਾ, ਜਿੱਥੇ ਅਕਸਰ ਕਲੱਬ ਦੀ ਬੀ. ਟੀਮ ਖੇਡਦੀ ਹੈ। ਸੈਂਟਯਾਬੋ ਬਰਨਾਬੂ ਸਟੇਡੀਅਮ ਦਾ ਉਸਾਰੀ ਜਾਰੀ ਹੈ। ਲਾ ਲਿਗਾ ਦੇ ਬਾਕੀ ਸਾਰੇ ਮੈਚ ਦਰਸ਼ਕਾਂ ਦੇ ਬਿਨਾ ਹੀ ਖੇਡੇ ਜਾਣਗੇ।
ਲੀਗ ਨੇ ਐਤਵਾਰ ਨੂੰ ਪਹਿਲੇ 2 ਦੌਰ ਦੇ ਮੈਚ ਦੀ ਤਾਰੀਖ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੀਗ ਵਿਚ ਹੀ ਰੋਕ ਦਿੱਤੀ ਗਈ ਸੀ। ਪਹਿਲਾ ਮੈਚ ਸੇਵਿਲਾ ਅਤੇ ਰੀਅਲ ਬੇਟਿਸ ਵਿਚਾਲੇ 11 ਜੂਨ ਨੂੰ ਖੇਡਿਆ ਜਾਵੇਗਾ। ਬਾਰਸੀਲੋਨਾ 13 ਨੂੰ ਖੇਡੇਗਾ ਜਦਕਿ ਅਗਲੇ ਦਿਨ ਐਟਲੈਟਿਕੋ ਮੈਡ੍ਰਿਡ ਦਾ ਸਾਹਮਣਾ ਐਥਲੈਟਿਕੋ ਬਿਲਬਾਓ ਨਾਲ ਹੋਵੇਗਾ।