ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ - ਹਾਰਦਾ ਹੋਇਆ ਮੈਚ ਜਿੱਤ ਕੇ ਤਾਨੀਆ ਆਈ ਸੁਰਖ਼ੀਆਂ ''ਚ
Tuesday, Apr 12, 2022 - 05:17 PM (IST)
ਰੇਕੇਵੇਕ, ਆਈਸਲੈਂਡ (ਨਿਕਲੇਸ਼ ਜੈਨ)- 35ਵੇਂ ਰੇਕੇਵੇਕ ਇੰਟਰਨੈਸ਼ਨਲ ਗ੍ਰਾਂਡ ਮਾਸਟਰ ਸ਼ਤਰੰਜ ਟੂਰਨਾਮੈਂਟ 'ਚ ਭਾਰਤ ਦੀ ਸ਼ਤਰੰਜ ਕਵੀਨ ਕਹੀ ਜਾਣ ਵਾਲੀ ਮਹਿਲਾ ਗ੍ਰਾਂਡ ਮਾਸਟਰ ਤਾਨੀਆ ਸਚਦੇਵ ਦਾ ਇਕ ਪ੍ਰਦਰਸ਼ਨ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਦਰਅਸਲ ਟੂਰਨਾਮੈਂਟ ਦੇ ਸਤਵੇਂ ਰਾਊਂਡ 'ਚ ਤਾਨੀਆ ਦੇ ਸਾਹਮਣੇ ਮੇਜ਼ਬਾਨ ਆਈਸਲੈਂਡ ਦੇ ਗ੍ਰਾਂਡ ਮਾਸਟਰ ਸਟੇਨਗ੍ਰੀਮਸਨ ਹੇਡੀਨ ਸਨ ਤੇ ਤਾਨੀਆ ਕਾਲੇ ਮੋਹਰਿਆਂ ਨਾਲ ਮੁਕਾਬਲਾ ਖੇਡ ਰਹੀ ਸੀ।
ਇਹ ਵੀ ਪੜ੍ਹੋ : CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ
ਨਿਮਜੋ ਇੰਡੀਅਨ ਓਪਨਿੰਗ 'ਚ ਚਾਲਾਂ ਦੇ ਬਾਅਦ ਸਿਰਫ਼ ਪਿਆਦੇ ਤੇ ਇਕ ਵਜ਼ੀਰ ਖੇਡ 'ਚ ਰਹਿ ਗਏ ਸਨ ਤੇ ਸਥਿਤੀ ਸੰਤੁਲਿਤ ਸੀ ਪਰ 60 ਚਾਲਾਂ ਦੇ ਆਉਂਦੇ-ਆਉਂਦੇ ਤਾਨੀਆ ਖੇਡ 'ਚ ਆਪਣਾ ਕੰਟਰੋਲ ਗੁਆ ਬੈਠੀ ਤੇ ਲੱਗਾ ਮੈਚ ਕਦੇ ਵੀ ਖ਼ਤਮ ਹੋ ਜਾਵੇਗਾ ਪਰ ਹਮੇਸ਼ਾ ਆਪਣੀ ਸੰਘਰਸ ਸਮਰਥਾ ਲਈ ਪਛਾਣੀ ਜਾਂਦੀ ਤਾਨੀਆ ਨੇ ਉਮੀਦ ਨਹੀਂ ਛੱਡੀ ਅਤੇ ਆਖ਼ਰੀ ਪਲਾਂ 'ਚ ਡੇਡੀਨ ਦੀਆਂ ਕੁਝ ਗ਼ਲਤੀਆਂ ਤੇ ਆਪਣੀ ਸ਼ਾਨਦਾਰ ਖੇਡ ਨਾਲ 94 ਚਾਲਾਂ 'ਚ ਉਨ੍ਹਾਂ ਨੇ ਹੈਰਾਨੀਜਨਕ ਜਿੱਤ ਦਰਜ ਕਰ ਦਿੱਤੀ। ਇਸ ਜਿੱਤ ਨਾਲ ਤਾਨੀਆ ਸਿੱਧੇ ਸੰਯੁਕਤ ਦੂਜੇ ਸਥਾਨ 'ਤੇ ਪੁੱਜ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।