ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਯੂਨੀਵਰਸਿਟੀ ਕਾਲਜ ਜੈਤੋ ਦੀ ਕੁਸ਼ਲਦੀਪ ਕੌਰ ਨੇ ਜਿੱਤਿਆ ਸੋਨ ਤਮਗਾ

Wednesday, Aug 28, 2024 - 06:17 PM (IST)

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਯੂਨੀਵਰਸਿਟੀ ਕਾਲਜ ਜੈਤੋ ਦੀ ਕੁਸ਼ਲਦੀਪ ਕੌਰ ਨੇ ਜਿੱਤਿਆ ਸੋਨ ਤਮਗਾ

ਜੈਤੋ-ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪੜ੍ਹ ਰਹੀ ਬੀ. ਐੱਸ. ਸੀ. ਨਾਨ-ਮੈਡੀਕਲ ਸਮੈਸਟਰ ਤੀਜਾ ਦੀ ਹੋਣਹਾਰ ਵਿਦਿਆਰਥਣ ਕੁਸ਼ਲਦੀਪ ਕੌਰ ਨੇ 8ਵੀਂ ਨੈਸ਼ਨਲ ਜੂਨੀਅਰ ਅਤੇ ਸੀਨੀਅਰ ਗੱਤਕਾ ਚੈਂਪੀਅਨਸ਼ਿਪ-2024 ਵਿਚ ਅੰਡਰ-19 ਗਰੁੱਪ ਵਿਚ ਸੋਨ ਤਮਗਾ ਜਿੱਤ ਕੇ ਕਾਲਜ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। 
ਕਾਲਜ ਦੇ ਸੀਨੀਅਰ ਮੋਸਟ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਤਕਾ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਮਿਤੀ 24 ਤੋਂ 27 ਅਗਸਤ ਤੱਕ ਅਕਾਲ ਗਰੁੱਪ ਆਫ ਇਸਟੀਟਿਊਸ਼ਨ ਗੁਰਸਾਗਰ, ਮਸਤੂਆਣਾ ਸਾਹਿਬ, ਸੰਗਰੂਰ (ਪੰਜਾਬ) ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਵਿਚ 24 ਰਾਜਾਂ ਦੇ ਕੁੱਲ 1650 ਗੱਤਕਾ ਖਿਡਾਰੀਆਂ ਨੇ ਭਾਗ ਲਿਆ ਸੀ।
 


author

Aarti dhillon

Content Editor

Related News