ਵਰਲਡ ਕੱਪ ਫਾਈਨਲ ਨੂੰ ਲੈ ਕੇ ਅੰਪਾਇਰ ਧਰਮਸੇਨਾ ਨੇ ਕੀਤਾ ਵੱਡਾ ਖੁਲਾਸਾ, ਕਿਹਾ ਇੰਗਲੈਂਡ ਬੋਲ ਰਿਹਾ ਝੂਠ

07/23/2019 6:15:37 PM

ਸਪੋਰਸਟ ਡੈਸਕ— ਵਰਲਡ ਕੱਪ ਫਾਈਨਲ ਦੇ ਇੰਗਲੈਂਡ ਨਿਊਜ਼ੀਲੈਂਡ ਮੈਚ 'ਚ ਬੇਨ ਸਟੋਕਸ ਜਦ ਆਖਰੀ ਓਵਰ 'ਚ ਦੌੜਾਂ ਲਈ ਦੋੜ ਰਹੇ ਸਨ ਉਦੋਂ ਮਾਰਟਿਨ ਗਪਟਿਲ ਦੀ ਇਕ ਥ੍ਰੋ ਉਨ੍ਹਾਂ ਦੇ ਬੈਟ 'ਤੇ ਜਾ ਲਗੀ ਤੇ ਗੇਂਦ ਬਾÀਬਾਊਂਡਰੀ ਲੀਕ ਦੇ ਪਾਰ ਚੱਲੀ ਗਈ। ਇਸ ਵਜ੍ਹਾ ਕਰਕੇ ਅੰਪਾਇਰ ਸਮਝ ਨਹੀਂ ਪਾਏ ਤੇ ਇੰਗਲੈਂਡ ਨੂੰ 6 ਦੌੜਾਂ ਦੇ ਦਿੱਤੀਆਂ, ਜਿਸ ਤੋਂ ਬਾਅਦ ਇੰਗਲੈਂਡ ਮੈਚ ਟਾਈ ਕਰਾਉਣ 'ਚ ਕਾਮਯਾਬ ਰਿਹਾ। ਮੈਚ ਟਾਈ ਹੋਣ ਤੋਂ ਬਾਅਦ ਸੁਪਰਓਵਰ 'ਚ ਪਹੁੰਚ ਗਿਆ। ਉਂਝ ਇਸ ਪੂਰੀ ਘਟਨਾ 'ਤੇ ਅੰਪਾਇਰ ਵਲੋਂ ਇਹ ਗਲਤੀ ਹੋ ਗਈ ਕਿ ਇਸ ਓਵਰ ਥ੍ਰੋ 'ਤੇ ਇੰਗਲੈਂਡ ਨੂੰ ਸਿਰਫ 5 ਮਿਲਣੇ ਚਾਹੀਦੇ ਸਨ PunjabKesariਇਸ ਘਟਨਾ ਤੋਂ ਬਾਅਦ ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਆਲਰਾਊਂਡਰ ਬੇਨ ਸਟੋਕਸ ਵੀ ਇਸ ਤੋਂ ਦੁਖੀ ਸਨ। ਬੇਨ ਸਟੋਕਸ ਨਾਲ ਜਦੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਇਸ ਮੁੱਦੇ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, 'ਮੈਂ ਕੇਨ ਵਿਲੀਅਮਸਨ ਤੋਂ ਕਿਹਾ ਕਿ ਮੈਂ ਜਿੰਦਗੀ ਭਰ ਇਸ ਚੀਜ ਲਈ ਮਾਫੀ ਮੰਗਦਾ ਰਹਾਂਗਾ। '

ਇਸ ਦੇ ਜਵਾਬ 'ਚ ਧਰਮਸੇਨਾ ਨੇ ਕਿਹਾ- ਬੇਸਰੀ ਸਟੋਕਸ ਨੇ ਅਜਿਹਾ ਕੁਝ ਨਹੀਂ ਕੀਤਾ ਸੀ, ਹਾਂ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਤੋਂ ਮਾਫੀ ਜਰੂਰ ਮੰਗੀ ਸੀ।


Related News