ਸਾਬਕਾ ਭਾਰਤੀ ਸਪਿਨਰ ਕੁਲਕਰਣੀ ਨੇ ਖੇਡ ਮੰਤਰੀ ਰਿਜੀਜੂ ਨਾਲ ਕੀਤੀ ਬੈਠਕ, ਖੇਡ ਵਿਕਾਸ 'ਤੇ ਹੋਈ ਚਰਚਾ
Friday, Sep 11, 2020 - 05:35 PM (IST)
ਮੁੰਬਈ (ਭਾਸ਼ਾ) : ਸਾਬਕਾ ਭਾਰਤੀ ਸਪਿਨਰ ਨੀਲੇਸ਼ ਕੁਲਕਰਣੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਹੋਈ ਬੈਠਕ ਵਿਚ ਖੇਡ ਮੰਤਰੀ ਕੀਰਨ ਰਿਜੀਜੂ ਨਾਲ ਦੇਸ਼ ਵਿਚ ਖੇਡ ਵਿਕਾਸ ਦੇ ਬਾਰੇ ਵਿਚ ਚਰਚਾ ਕੀਤੀ। ਕੁਲਕਰਣੀ ਦੇ ਅੰਤਰਰਾਸ਼ਟਰੀ ਖੇਡ ਪ੍ਰਬੰਧਨ ਸੰਸਥਾ (ਆਈ.ਆਈ.ਐਸ.ਐਮ.) ਨੂੰ ਹਾਲ ਹੀ ਵਿਚ 'ਰਾਸ਼ਟਰੀ ਖੇਡ ਉਤਸ਼ਾਹਿਤ ਪੁਰਸਕਾਰ' ਨਾਲ ਨਵਾਜਿਆ ਗਿਆ ਸੀ।
ਇੱਥੇ ਜਾਰੀ ਬਿਆਨ ਅਨੁਸਾਰ ਰਿਜੀਜੂ ਨੇ ਦੇਸ਼ ਵਿਚ ਖੇਡਾਂ ਦੇ ਤੰਤਰ (ਇਕੋਸਿਸਟਮ) ਦੇ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਕਿ 2028 ਓਲੰਪਿਕ ਵਿਚ ਭਾਰਤ ਦੇ ਸਿਖ਼ਰ 10 ਤਮਗਾ ਜੇਤੂਆਂ ਵਿਚ ਸ਼ਾਮਲ ਹੋਣ ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇ। ਮੁੰਬਈ ਲਈ ਖੇਡ ਚੁੱਕੇ 47 ਸਾਲਾ ਕੁਲਕਰਣੀ ਰਿਜੀਜੂ ਦੇ ਦੇਸ਼ ਵਿਚ ਖੇਡਾਂ ਦੇ ਸਾਰੇ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਸਹਿਮਤ ਸਨ। ਭਾਰਤ ਲਈ 3 ਟੈਸਟ ਅਤੇ 10 ਵਨਡੇ ਖੇਡਣ ਵਾਲੇ ਕੁਲਕਰਣੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸੰਸਥਾ ਨੂੰ ਰਾਸ਼ਟਰੀ ਸਨਮਾਨ ਮਿਲਣਾ, ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ।