ਕੁਲਦੀਪ ਯਾਦਵ ਦੇ ਹਰ ਵਿਕਟ ਨਾਲ ਖਤਮ ਹੋ ਰਿਹਾ ਇਸ ਭਾਰਤੀ ਕ੍ਰਿਕਟਰ ਦਾ ਕਰੀਅਰ

07/16/2018 10:00:39 AM

ਨਵੀਂ ਦਿੱਲੀ—ਇੰਗਲੈਂਡ ਦੀ ਧਰਤੀ 'ਤੇ ਕੁਲਦੀਪ ਯਾਦਵ ਦੀ ਫਿਰਕੀ ਖੂਬ ਹੱਲਾ ਮਚਾ ਰਹੀ ਹੈ। ਟੀ-20 ਸੀਰੀਜ਼ 'ਚ 5 ਵਿਕਟ ਲੈਣ ਦੇ ਬਾਅਦ ਕੁਲਦੀਪ ਯਾਦਵ ਨੇ ਪਹਿਲੇ ਵਨ ਡੇ 'ਚ ਵੀ ਇੰਗਲੈਂਡ ਖਿਲਾਫ 6 ਵਿਕਟਾਂ ਲਈਆਂ। ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਵੀ ਕੁਲਦੀਪ ਯਾਦਵ ਨੇ ਖਬਰ ਲਿਖੇ ਜਾਣ ਤੱਕ ਦੋ ਵਿਕਟਾਂ ਝਟਕਾ ਦਿੱਤੀਆਂ ਸਨ। ਕੁਲਦੀਪ ਯਾਦਵ ਦੀ ਜਬਰਦਸਤ ਗੇਂਦਬਾਜ਼ੀ ਦੇਖ ਹੁਣ ਤਾਂ ਇਹ ਸਾਫ ਹੋ ਗਿਆ ਹੈ ਕਿ ਇਸ ਖਿਡਾਰੀ ਨੂੰ ਚੋਣ ਟੈਸਟ ਸੀਰੀਜ਼ ਦੇ ਲਈ ਚੁਣਨਗੇ। ਵੈਸੇ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਯਾਦਵ ਦੇ ਟੈਸਟ 'ਚ ਚੋਣ ਦੇ ਨਾਲ ਇਕ ਵੱਡੇ ਆਲਰਾਊਂਡਰ ਦੀ ਜਗ੍ਹਾ ਖਤਰੇ 'ਚ ਪੈ ਜਾਵੇਗੀ।

ਅਸੀਂ ਗੱਲ ਕਰ ਰਹੇ ਹਾਂ ਰਵਿੰਦਰ ਜਡੇਜਾ ਦੀ, ਜੋ ਇਸ ਸਮੇਂ ਟੀ-20 ਅਤੇ ਵਨ ਡੇ ਟੀਮਾਂ 'ਚੋਂ ਬਾਹਰ ਹਨ ਅਤੇ ਹੁਣ ਅਜਿਹਾ ਲੱਗ ਰਿਹਾ ਹੈ ਕਿ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵੀ ਉਨ੍ਹਾਂ ਨੇ ਭਾਰਤੀ ਟੀਮ 'ਚ ਜਗ੍ਹਾ ਦਿਵਾ ਰਿਹੈ। ਕੁਲਦੀਪ ਯਾਦਵ ਦੀ ਗੁਗਲੀ ਦੇ ਅੱਗੇ ਅੰਗਰੇਜ਼ ਬੇਬਸ ਹਨ ਉਥੇ ਜਡੇਜਾ ਦੀ ਸਪਿਨਰ ਭਾਰਤ 'ਚ ਤਾਂ ਕਾਰਗਰ ਹੈ ਪਰ ਵਿਦੇਸ਼ੀ ਧਰਤੀ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਇਕ ਔਸਤ ਸਪਿਨਰ ਵਰਗਾ ਹੈ।

ਜਡੇਜਾ ਨੇ ਭਾਰਤ ਦੀ ਧਰਤੀ 'ਤੇ 26 ਟੈਸਟਾਂ 'ਚ 137 ਵਿਕਟਾਂ ਜ਼ਰੂਰ ਲਈਆਂ ਹਨ ਪਰ ਇੰਗਲੈਂਡ 'ਚ ਜਡੇਜਾ ਨੇ 4 ਟੈਸਟ ਮੈਚਾਂ 'ਚ ਸਿਰਫ 9 ਵਿਕਟ ਝਟਕਾ ਹੈ। ਆਸਟ੍ਰੇਲੀਆ ਅਤੇ ਸਾਊਥ ਅਫਰੀਕਾ 'ਚ ਵੀ ਉਨ੍ਹਾਂ ਪ੍ਰਦਰਸ਼ਨ ਚੰਗਾ ਨਹੀਂ ਹੈ ਕਿਉਂਕਿ ਇੱਥੇ ਕਿ ਪਿੱਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਕਰਦੀ ਹੈ। ਪਰ ਕੁਲਦੀਪ ਯਾਦਵ ਦੀ ਗੇਂਦਬਾਜ਼ੀ ਨੂੰ ਪਿੱਚ ਤੋਂ ਜ਼ਿਆਦਾ ਫਰਕ ਨਹੀਂ ਪੈਂਦਾ। ਦਰਅਸਲ ਕੁਲਦੀਪ ਟਰਨ 'ਤੇ ਨਿਰਭਰ ਨਹੀਂ ਹੈ। ਇਗਲੈਂਡ ਖਿਲਾਫ ਵਨ ਡੇ ਸੀਰੀਜ਼ 'ਚ ਉਨ੍ਹਾਂ ਨੇ ਆਪਣੀ ਬਾਊਂਡਰੀ 68 ਗੇਂਦਾਂ 'ਤੋਂ ਬਾਅਦ ਦਿੱਤੀ ਅਤੇ ਇਸ 'ਤੋਂ ਪਹਿਲਾਂ ਉਨ੍ਹਾਂ ਨੇ 7 ਵਿਕਟ ਝਟਕੇ। ਅਜਿਹੇ 'ਚ ਸਾਫ ਹੈ ਕਿ ਕੁਲਦੀਪ ਯਾਦਵ ਨੂੰ ਟੈਸਟ ਸੀਰੀਜ਼ 'ਚ ਮੌਕਾ ਮਿਲਣਾ ਤੈਅ ਹੈ।


Related News