ਜਾਣੋ ਕਿਸ ਵਜ੍ਹਾ ਤੋਂ ਕੁਲਦੀਪ-ਚਾਹਲ ਦੇ ਕ੍ਰਿਕਟ ਕਰੀਅਰ ''ਤੇ ਛਾਏ ਖਤਰੇ ਦੇ ਬੱਦਲ

10/07/2019 1:23:21 PM

ਸਪੋਰਟਸ ਡੈਸਕ : ਭਾਰਤੀ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੇ ਕਰੀਅਰ 'ਤੇ ਖਤਰੇ ਦੇ ਬੱਦਲ ਛਾਏ ਦਿਸ ਰਹੇ ਹਨ। ਦਰਅਸਲ, ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਲਗਾਤਾਰ 2 ਟੀ-20 ਲੜੀਆਂ ਵਿਚ ਤਾਂ ਮੌਕਾ ਦਿੱਤਾ ਹੀ ਨਹੀਂ ਗਿਆ ਅਤੇ ਹਣ ਬਾਕੀ ਦੇ ਫਾਰਮੈੱਟ ਵਿਚ ਵੀ ਇਨ੍ਹਾਂ ਨੂੰ ਘੱਟ ਹੀ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ।

PunjabKesari

ਦਸ ਦਈਏ ਕਿ ਹਾਲ ਹੀ 'ਚ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਵਿਚ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਿਆ, ਜਿਸ ਤੋਂ ਬਾਅਦ ਇਕ ਸਾਵ ਇਹ ਵੀ ਖੜਾ ਹੋਇਆ ਹੈ ਕਿ ਇਹ ਖਿਡਾਰੀ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਦਾ ਹਿੱਸਾ ਹੋਣਗੇ ਜਾਂ ਨਹੀਂ। ਅਗਲੇ ਸਾਲ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਸ਼ੁਰੂ ਹੋਣ ਵਾਲਾ ਹੈ ਅਥੇ ਇਸ ਦੇ ਲਈ ਭਾਰਤੀ ਟੀਮ ਨੌਜਵਾਨ ਸਪਿਨਰਾਂ ਨੂੰ ਪਰਖ ਰਹੀ ਹੈ ਫਿਰ ਚਾਹੇ ਰਾਹੁਲ ਚਾਹਰ ਹੋਵੇ ਜਾਂ ਵਾਸ਼ਿੰਗਟਨ ਸੁੰਦਰ।

PunjabKesari

ਕਿਤੇ ਨਾ ਕਿਤੇ ਨੌਜਵਾਨ ਖਿਡਾਰੀਆਂ ਦੇ ਆਉਣ ਨਾਲ ਕੁਲਦੀਪ-ਚਾਹਲ ਦੀ ਜ਼ਰੂਰਤ ਘੱਟ ਹੋਈ ਦਿਸ ਰਹੀ ਹੈ। ਉੱਥੇ ਹੀ ਜੇਕਰ ਟੈਸਟ ਦੀ ਗੱਲ ਕੀਤੀ ਜਾਵੇ ਤਾਂ ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਮੌਜੂਦਾ ਟੈਸਟ ਸੀਰੀਜ਼ ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਹੈ ਜਿਸ ਵਿਚ ਕੁਲਦੀਪ ਯਾਦਵ ਟੀਮ ਦਾ ਹਿੱਸਾ ਤਾਂ ਹਨ ਪਰ ਪਲੇਇੰਗ ਇਲੈਵਨ ਵਿਚ ਉਸ ਨੂੰ ਮੌਕਾ ਨਹੀਂ ਮਿਲਿਆ।

PunjabKesari

ਅਸ਼ਵਿਨ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੀਰੀਜ਼ ਦੇ ਬਾਕੀ ਮੁਕਾਬਲਿਆਂ ਵਿਚ ਵੀ ਇਨ੍ਹਾਂ ਯੁਜੀ ਅਤੇ ਕੁਲਦੀਪ ਨੂੰ ਮੌਕਾ ਮਿਲਣਾ ਮੁਸ਼ਕਲ ਹੀ ਲੱਗ ਰਿਹਾ ਹੈ। ਦੱਸ ਦਈਏ ਕਿ ਚਾਹਲ ਦਾ ਟੈਸਟ ਵਿਚ ਅਜੇ ਤਕ ਡੈਬਿਊ ਵੀ ਨਹੀਂ ਹੋ ਸਕਿਆ ਹੈ। ਵਨ ਡੇ ਵਿਚ ਵੀ ਰਵਿੰਦਰ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਇਨ੍ਹਾਂ ਖਿਡਾਰੀਆਂ ਦੀ ਮਹੱਤਤਾ ਘੱਟ ਹੋਈ ਹੈ। ਇਸ ਤੋਂ ਇਲਾਵਾ ਵਨ ਡੇ ਸੀਰੀਜ਼ ਵਿਚ ਵੀ ਨੌਜਵਾਨ ਸਪਿਨਰਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ।


Related News