ਕੁਲਦੀਪ ਅਤੇ ਚਾਹਲ ਸਾਡੀ ਗੇਂਦਬਾਜ਼ੀ ਦੇ ਥੰਮ੍ਹ
Wednesday, May 22, 2019 - 11:28 AM (IST)

ਸਪੋਰਟਸ ਡੈਸਕ- ਆਈ. ਪੀ. ਐੱਲ. ਵਿਚ ਕੁਲਦੀਪ ਲੈਅ 'ਚ ਨਹੀਂ ਦਿਸਿਆ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਵਿਸ਼ਵ ਕੱਪ ਵਿਚ ਇਸ ਚਾਈਨਾਮੈਨ ਗੇਂਦਬਾਜ਼ ਦੇ ਪ੍ਰਦਰਸ਼ਨ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹੈ ਕਿਉਂਕਿ ਉਹ ਅਤੇ ਯੁਜਵੇਂਦਰ ਚਾਹਲ ਗੇਂਦਬਾਜ਼ੀ ਹਮਲੇ ਦੇ ਥੰਮ੍ਹ ਹੋਣਗੇ।
ਕੁਲਦੀਪ ਨੂੰ ਖਰਾਬ ਫਾਰਮ ਕਾਰਨ ਆਈ. ਪੀ. ਐੱਲ. ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਨੇ ਆਖਰੀ ਮੈਚਾਂ ਵਿਚ ਆਖਰੀ-11 'ਚ ਜਗ੍ਹਾ ਨਹੀਂ ਦਿੱਤੀ ਪਰ ਕੋਹਲੀ ਨੂੰ ਲੱਗਦਾ ਹੈ ਕਿ 24 ਸਾਲ ਦੇ ਇਸ ਗੇਂਦਬਾਜ਼ ਲਈ ਇਹ ਖੁਦ ਨੂੰ ਪਰਖਣ ਦਾ ਮੌਕਾ ਸੀ।ਕੋਹਲੀ ਨੇ ਕਿਹਾ, ''ਇਸ ਦਾ ਦੂਜਾ ਪਹਿਲੂ ਇਹ ਹੈ ਕਿ ਕੁਲਦੀਪ ਦੀ ਤਰ੍ਹਾਂ ਸਫਲ ਗੇਂਦਬਾਜ਼ ਲਈ ਅਜਿਹਾ ਸਮਾਂ ਦੇਖਣਾ ਜ਼ਰੂਰੀ ਸੀ, ਜਿਥੇ ਚੀਜ਼ਾਂ ਉਸ ਦੇ ਮੁਤਾਬਕ ਨਾ ਹੋਣ। ਇਹ ਚੰਗਾ ਹੈ ਕਿ ਅਜਿਹਾ ਆਈ. ਪੀ. ਐੈੱਲ. ਦੌਰਾਨ ਹੋਇਆ, ਵਿਸ਼ਵ ਕੱਪ ਵਿਚ ਨਹੀਂ।''
ਭਾਰਤੀ ਕਪਤਾਨ ਨੇ ਕਿਹਾ, ''ਉਨ੍ਹਾਂ ਕੋਲ ਖੁਦ ਨੂੰ ਸੁਧਾਰਨ ਦਾ ਸਮਾਂ ਹੈ ਅਤੇ ਉਹ ਵਿਸ਼ਵ ਕੱਪ ਵਿਚ ਹੋਰ ਮਜ਼ਬੂਤ ਹੋ ਕੇ ਵਾਪਸੀ ਕਰੇਗਾ। ਸਾਨੂੰ ਪਤਾ ਹੈ ਕਿ ਚਾਹਲ ਦੇ ਨਾਲ ਉਸ ਦੇ ਕੋਲ ਅਜਿਹਾ ਕਰਨ ਦੀ ਕਲਾ ਹੈ। ਇਹ ਦੋਵੇਂ ਸਾਡੀ ਗੇਂਦਬਾਜ਼ੀ ਦੀ ਰੀੜ੍ਹ ਦੀ ਹੱਡੀ ਹਨ।''