ਆਲਰਾਊਂਡਰ ਕਰੁਣਾਲ ਪੰਡਯਾ ਕੋਰੋਨਾ ਪਾਜ਼ੇਟਿਵ, ਭਾਰਤ-ਸ਼੍ਰੀਲੰਕਾ ਟੀ-20 ਮੈਚ ਨੂੰ ਕੀਤਾ ਗਿਆ ਰੱਦ

Tuesday, Jul 27, 2021 - 04:25 PM (IST)

ਆਲਰਾਊਂਡਰ ਕਰੁਣਾਲ ਪੰਡਯਾ ਕੋਰੋਨਾ ਪਾਜ਼ੇਟਿਵ, ਭਾਰਤ-ਸ਼੍ਰੀਲੰਕਾ ਟੀ-20 ਮੈਚ ਨੂੰ ਕੀਤਾ ਗਿਆ ਰੱਦ

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਕੋਰੋਨਾ ਵਾਇਰਸ ਨਾਲ ਇਨਫੈਕਿਟਡ ਪਾਏ ਗਏ ਹਨ। ਕਰੁਣਾਲ ਸ਼੍ਰੀਲੰਕਾ ਦੌਰੇ ’ਤੇ ਗਈ ਟੀਮ ਦਾ ਹਿੱਸਾ ਹਨ। ਉਹ ਟੀ-20 ਸੀਰੀਜ਼ ’ਚ ਵੀ ਖੇਡ ਰਹੇ ਹਨ। ਕਰੁਣਾਲ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਟੀ-20 ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅੱਜ ਭਾਵ ਮੰਗਲਵਾਰ ਨੂੰ ਦੂਜਾ ਟੀ-20 ਮੈਚ ਖੇਡਿਆ ਜਾਣਾ ਸੀ। ਜ਼ਿਕਰਯੋਗ ਹੈ ਕਿ ਪਹਿਲਾ ਟੀ-20 ਮੈਚ ਭਾਰਤ ਨੇ ਸ਼੍ਰੀਲੰਕਾ ’ਤੇ 38 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ  ਪਹਿਲਾਂ ਭਾਰਤ ਨੇ ਸ਼੍ਰੀਲੰਕਾ ਖਿਲਾਫ਼ ਵਨ-ਡੇ ਸੀਰੀਜ਼ ’ਚ ਵੀ ਜਿੱਤ ਦਰਜ ਕੀਤੀ ਸੀ।


author

Tarsem Singh

Content Editor

Related News