ਰੋਨਾਲਡੋ ਦੇ ਮੈਦਾਨ ''ਤੇ ਨਾ ਉਤਰਨ ''ਤੇ ਕੋਰੀਆਈ ਪ੍ਰਸ਼ੰਸਕ ਮੁਕੱਦਮਾ ਦਰਜ ਕਰਨ ਦੀ ਤਿਆਰੀ ''ਚ

07/30/2019 12:06:31 AM

ਸੋਲ— ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਮੈਦਾਨ 'ਤੇ ਨਾ ਉਤਰਨ ਤੋਂ ਨਿਰਾਸ਼ ਦੱਖਣੀ ਕੋਰੀਆ ਦੇ ਲਗਭਗ 2000 ਫੁੱਟਬਾਲ ਪ੍ਰਸ਼ੰਸਕ ਆਯੋਜਕਾਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ ਹਨ।  ਕਾਨੂੰਨੀ ਸਲਾਹਕਾਰ ਨੇ ਸੋਮਵਾਰ ਦੱਸਿਆ ਕਿ ਪਿਛਲੇ ਹਫਤੇ ਇਥੋਂ ਦੀ ਕੇ-ਲੀਗ ਦੀ ਟੀਮ ਦਾ ਸਾਹਮਣਾ ਯੂਵੈਂਟਸ ਨਾਲ ਸੀ ਪਰ ਰੋਨਾਲਡੋ ਇਕ ਸੈਕੰਡ ਲਈ ਮੈਦਾਨ 'ਤੇ ਨਹੀਂ ਉਤਰਿਆ। ਮੈਦਾਨ ਵਿਚ ਮੌਜੂਦ ਲਗਭਗ 65 ਹਜ਼ਾਰ ਦਰਸ਼ਕ ਵਾਰ-ਵਾਰ ਉਸ ਦੇ ਨਾਂ ਦੇ ਨਾਅਰੇ ਲਾ ਰਹੇ ਸਨ ਪਰ ਰੋਨਾਲਡੋ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ। ਕਈ ਪ੍ਰਸ਼ੰਸਕ ਨਿਰਾਸ਼ ਅਰਜਨਟੀਨਾ ਉਸਦੇ ਵਿਰੁੱਧ ਮੇਸੀ ਦੇ ਨਾਂ ਦਾ ਨਾਰਾ ਲਗਾਉਣ ਲੱਗੇ। ਜਦੋਂ ਇਸ ਮੈਚ ਦਾ ਐਲਾਨ ਕੀਤਾ ਗਿਆ ਸੀ ਤਾਂ ਆਯੋਜਕਾਂ ਨੇ ਦੱਸਿਆ ਕਿ ਯੁਵੇਂਟਸ ਇਸ ਗੱਲ ਲਈ ਤਿਆਰ ਹੈ ਕਿ ਰੋਨਾਲਡੋ ਘੱਟ ਤੋਂ ਘੱਟ 45 ਮਿੰਟ ਤਕ ਮੈਦਾਨ 'ਤੇ ਰਹਿਣ। ਇਸ ਮੁਕਾਬਲੇ ਦੇ ਲਈ ਟਿਕਟ ਦੀ ਕੀਮਤ 25 ਡਾਲਰ ਤੋਂ 338 ਡਾਲਰ ਤਕ ਰੱਖੀ ਗਈ ਸੀ। 3 ਜੁਲਾਈ ਨੂੰ ਟਿਕਟ ਦੀ ਬ੍ਰਿਕਰੀ ਸ਼ੁਰੂ ਹੋਣ ਦੇ ਢਾਈ ਘੰਟੇ ਦੇ ਅੰਦਰ ਸਾਰੇ ਟਿਕਟ ਵਿਕ ਗਏ ਸਨ।


Gurdeep Singh

Content Editor

Related News