ਕੋਰੀਆ ਓਪਨ : ਐੱਚ.ਐੱਸ. ਪ੍ਰਣਯ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ

Monday, Nov 02, 2026 - 04:59 PM (IST)

ਕੋਰੀਆ ਓਪਨ : ਐੱਚ.ਐੱਸ. ਪ੍ਰਣਯ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ

ਯਿਓਸੂ (ਦੱਖਣੀ ਕੋਰੀਆ) : ਜਰਮਨੀ ਵਿੱਚ ਹਾਈਲੋ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ 5 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ 'ਕੋਰੀਆ ਓਪਨ ਸੁਪਰ 500' ਟੂਰਨਾਮੈਂਟ ਤੋਂ ਹਟ ਗਏ ਹਨ। ਹੁਣ ਇਸ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਤਜਰਬੇਕਾਰ ਖਿਡਾਰੀ ਐੱਚ.ਐੱਸ. ਪ੍ਰਣਯ ਕਰਨਗੇ, ਜੋ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਕੋਰੀਆ ਦੇ ਯੂ ਤਾਏ ਬਿਨ ਨਾਲ ਭਿੜਨਗੇ।

ਮਹਿਲਾ ਸਿੰਗਲਜ਼ ਵਿੱਚ ਉੱਭਰਦੀ ਖਿਡਾਰਨ ਤਨਵੀ ਸ਼ਰਮਾ ਦਾ ਸਾਹਮਣਾ ਜਾਪਾਨ ਦੀ ਮਨਾਮੀ ਸੁਇਜ਼ੂ ਨਾਲ ਹੋਵੇਗਾ, ਜਦਕਿ ਮਾਲਵਿਕਾ ਬੰਸੋੜ ਪਹਿਲੇ ਦੌਰ ਵਿੱਚ ਦੱਖਣੀ ਕੋਰੀਆ ਦੀ ਚੌਥੀ ਦਰਜਾਬੰਦੀ ਪ੍ਰਾਪਤ ਸਿਮ ਯੂ ਜਿਨ ਦਾ ਸਾਹਮਣਾ ਕਰੇਗੀ। ਹਾਈਲੋ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ 19 ਸਾਲਾ ਅਨਮੋਲ ਖਰਬ ਕੈਨੇਡਾ ਦੀ ਰੇਚਲ ਚਾਨ ਵਿਰੁੱਧ ਮੈਦਾਨ ਵਿੱਚ ਉੱਤਰੇਗੀ।

ਇਸ ਤੋਂ ਇਲਾਵਾ, ਮਹਿਲਾ ਡਬਲਜ਼ ਵਿੱਚ ਸੋਨਾਲੀ ਸਿੰਘ ਤੇ ਰਿਤਿਕਾ ਠਾਕਰ ਅਤੇ ਮਿਕਸਡ ਡਬਲਜ਼ ਵਿੱਚ ਧਰੁਵ ਰਾਵਤ ਤੇ ਕੇ. ਮਨੀਸ਼ਾ ਦੀ ਜੋੜੀ ਭਾਰਤੀ ਦਾਅਵੇਦਾਰੀ ਪੇਸ਼ ਕਰੇਗੀ।
 


author

Tarsem Singh

Content Editor

Related News