ਸੈਂਥਿਲਕੁਮਾਰ ਚੈੱਕ ਓਪਨ ਸਕੁਐਸ਼ ਦੇ ਫਾਈਨਲ ਵਿੱਚ ਪੁੱਜੇ
Monday, Nov 02, 2026 - 04:21 PM (IST)
ਨਵੀਂ ਦਿੱਲੀ : ਭਾਰਤੀ ਸਕੁਐਸ਼ ਖਿਡਾਰੀ ਵੇਲਵਨ ਸੈਂਥਿਲਕੁਮਾਰ ਬ੍ਰਨੋ ਵਿੱਚ ਚੱਲ ਰਹੇ 35,000 ਅਮਰੀਕੀ ਡਾਲਰ ਇਨਾਮੀ ਰਾਸ਼ੀ ਵਾਲੇ ਪੀ.ਐੱਸ.ਏ. ਚੈੱਕ ਓਪਨ ਦੇ ਫਾਈਨਲ ਵਿੱਚ ਪਹੁੰਚ ਗਏ ਹਨ।
ਵਿਸ਼ਵ ਰੈਂਕਿੰਗ ਵਿੱਚ 42ਵੇਂ ਸਥਾਨ 'ਤੇ ਕਾਬਜ਼ ਅਤੇ ਚੌਥੀ ਦਰਜਾਬੰਦੀ ਪ੍ਰਾਪਤ ਸੈਂਥਿਲਕੁਮਾਰ ਨੇ ਸੈਮੀਫਾਈਨਲ ਵਿੱਚ ਫਰਾਂਸ ਦੇ 32ਵੀਂ ਰੈਂਕਿੰਗ ਵਾਲੇ ਖਿਡਾਰੀ ਓਗਸਟੇ ਡੁਸੌਰਡ ਨੂੰ ਸਿੱਧੇ ਗੇਮਾਂ ਵਿੱਚ 11-7, 12-10, 11-1 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਅਰਜਨਟੀਨਾ ਦੇ ਜੇਰੇਮੀਆਸ ਅਜ਼ਾਨਾ ਅਤੇ ਦੂਜੇ ਦੌਰ ਵਿੱਚ ਬ੍ਰਾਜ਼ੀਲ ਦੇ ਡਿਏਗੋ ਗੋਬੀ ਨੂੰ ਹਰਾਇਆ ਸੀ, ਜਦਕਿ ਪਹਿਲੇ ਦੌਰ ਵਿੱਚ ਉਨ੍ਹਾਂ ਨੂੰ 'ਬਾਈ' ਮਿਲੀ ਸੀ।
ਜਾਪਾਨ ਵਿੱਚ ਏਸ਼ੀਆਈ ਖੇਡਾਂ ਦੀ ਮਿਕਸਡ ਟੀਮ ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੈਂਥਿਲਕੁਮਾਰ ਹੁਣ ਖਿਤਾਬੀ ਮੁਕਾਬਲੇ ਵਿੱਚ ਸਕਾਟਲੈਂਡ ਦੇ ਚੋਟੀ ਦੀ ਦਰਜਾਬੰਦੀ ਪ੍ਰਾਪਤ (ਵਿਸ਼ਵ ਰੈਂਕਿੰਗ 31) ਗ੍ਰੇਗ ਲੋਬਨ ਨਾਲ ਭਿੜਨਗੇ।
