ਹੰਪੀ ਬਲਿਟਜ਼ ਪ੍ਰਤੀਯੋਗਿਤਾ ''ਚ 12ਵੇਂ ਸਥਾਨ ''ਤੇ ਰਹੀ

Tuesday, Dec 31, 2019 - 05:22 PM (IST)

ਹੰਪੀ ਬਲਿਟਜ਼ ਪ੍ਰਤੀਯੋਗਿਤਾ ''ਚ 12ਵੇਂ ਸਥਾਨ ''ਤੇ ਰਹੀ

ਮਾਸਕੋ— ਭਾਰਤੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਦਾ ਆਖਰੀ ਤਿੰਨ ਦੌਰ 'ਚ ਹਾਰ ਦੇ ਕਾਰਨ ਵਿਸ਼ਵ ਮਹਿਲਾ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 'ਚ ਦੂਜਾ ਖਿਤਾਬ ਜਿੱਤਣ ਦਾ ਸੁਪਨਾ ਟੁਟ ਗਿਆ ਅਤੇ ਦੋ ਦਿਨ ਤਕ ਚਲੀ ਬਲਿਟਜ਼ ਪ੍ਰਤੀਯੋਗਿਤਾ ਦੇ ਅੰਤ 'ਚ ਉਨ੍ਹਾਂ ਨੂੰ 12ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਰੂਸ ਦੀ ਕੈਟਰੀਨਾ ਲਾਗਨੋ ਅਤੇ ਨਾਰਵੇ ਦੇ ਮੈਗਨਸ ਕਾਰਲਸਨ ਨੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਬਲਿਟਜ਼ ਚੈਂਪੀਅਨਸ਼ਿਪ 'ਚ ਆਪਣਾ ਖਿਤਾਬ ਬਰਕਰਾਰ ਰਖਿਆ। ਸ਼ਨੀਵਾਰ ਨੂੰ ਚੀਨ ਦੀ ਲੀ ਟਿੰਗਜੀ ਦੇ ਖਿਲਾਫ ਆਰਮੇਗੇਡੋਨ ਬਾਜ਼ੀ ਡਰਾਅ ਕਰਾ ਕੇ ਵਿਸ਼ਵ ਮਹਿਲਾ ਰੈਪਿਡ ਸ਼ਤਰੰਜ ਚੈਂਪੀਅਸ਼ਿਪ ਜਿੱਤਣ ਵਾਲੀ ਹੰਪੀ ਪਹਿਲੇ ਦੌਰ ਦੇ ਬਾਅਦ 7 ਅੰਕ ਲੈ ਕੇ ਦੂਜੇ ਸਥਾਨ 'ਤੇ ਚਲ ਰਹੀ ਸੀ ਪਰ ਇਹ 32 ਸਾਲਾ ਖਿਡਾਰੀ ਆਪਣੀ ਲੈਅ ਬਰਕਰਾਰ ਨਹੀਂ ਰਖ ਸਕੀ ਅਤੇ ਅੰਤ 'ਚ 17 ਬਾਜ਼ੀਆਂ 'ਚ 10.5 ਅੰਕ ਹੀ ਬਣਾ ਸਕੀ।
PunjabKesari
ਹੰਪੀ ਨੇ ਬਲਿਟਜ਼ ਪ੍ਰਤੀਯੋਗਿਤਾ ਦੇ ਦੂਜੇ ਦਿਨ ਦੀ ਸ਼ੁਰੂਆਤ ਪਹਿਲੀ ਦੋ ਬਾਜ਼ੀਆਂ 'ਚ ਜਿੱਤ ਦਰਜ ਕਰਕੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋ ਡਰਾਅ ਖੇਡੇ ਅਤੇ 13ਵੇਂ ਓਵਰ ਦੇ ਬਾਅਦ ਉਹ ਲਾਗਨੋ ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਸੀ। ਹੰਪੀ ਅਤੇ ਲਾਗਨੋ ਦੇ 13ਵੇਂ ਦੌਰ ਦੇ ਬਾਅਦ ਬਰਾਬਰ 10 ਅੰਕ ਸਨ। ਇਸ ਦੇ ਬਾਅਦ 14ਵੇਂ ਦੌਰ 'ਚ ਭਾਰਤੀ ਖਿਡਾਰੀ ਨੇ ਰੂਸ ਦੀ ਅਲਿਸਾ ਗੈਲੀਯਾਮੋਵਾ ਦੇ ਖਿਲਾਫ ਬਾਜ਼ੀ ਡਰਾਅ ਖੇਡੀ ਅਤੇ ਉਹ ਦੂਜੇ ਸਥਾਨ 'ਤੇ ਖਿਸਕ ਗਈ ਸੀ। ਮਾਂ ਬਣਨ ਦੇ ਕਾਰਨ 2016 ਤੋਂ 2018 ਤਕ ਖੇਡ ਤੋਂ ਬਾਹਰ ਚਲ ਰਹੀ ਹੰਪੀ ਨੇ ਆਖਰੀ ਤਿੰਨੇ ਬਾਜ਼ੀਆਂ ਗੁਆਈਆਂ ਅਤੇ ਖਿਤਾਬ ਦੀ ਦੌੜ 'ਚੋਂ ਬਾਹਰ ਹੋ ਗਈ। ਲਾਗਨੋ ਨੇ ਸੰਭਾਵੀ 17 'ਚੋਂ 13 ਅੰਕ ਬਣਾ ਕੇ ਖਿਤਾਬ ਜਿੱਤਿਆ।


author

Tarsem Singh

Content Editor

Related News