KKR v DC : ਟਾਪ-4 ''ਚ ਬਣੇ ਰਹਿਣ ਲਈ ਦਿੱਲੀ ਤੋਂ ਜਿੱਤਣਾ ਚਾਹੇਗਾ ਕੋਲਕਾਤਾ

09/28/2021 3:42:00 AM

ਸ਼ਾਰਜਾਹ- ਆਈ. ਪੀ. ਐੱਲ. ਦੇ ਦੂਜੇ ਗੇੜ ਵਿਚ ਹੁਣ ਤੱਕ ਚੰਗਾ ਪ੍ਰਦਰਸ਼ਨ ਕਰਨ ਦੀ ਬਦੌਲਤ ਚੌਥੇ ਸਥਾਨ 'ਤੇ ਬਰਕਰਾਰ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਇਸ ਸਥਾਨ 'ਤੇ ਬਣੇ ਕਹਿਣ ਦੇ ਲਈ ਇੱਥੇ ਅੱਜ ਦੂਜੇ ਨੰਬਰ ਦੀ ਟੀਮ ਦਿੱਲੀ ਕੈਪੀਟਲਸ ਨਾਲ ਭਿੜੇਗੀ ਤੇ ਜਿੱਤਣਾ ਚਾਹੇਗੀ। ਯੂ. ਏ. ਈ. ਵਿਚ ਖੇਡੇ ਜਾ ਰਹੇ ਦੂਜੇ ਗੇੜ ਵਿਚ ਕੇ. ਕੇ. ਆਰ. ਨੇ ਹੁਣ ਤੱਕ 3 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 2 ਜਿੱਤੇ ਹਨ ਅਤੇ ਇਹ ਵੱਡੇ ਫਰਕ ਨਾਲ ਜਿੱਤੇ ਹਨ। ਨਤੀਜੇ ਵਜੋਂ ਉਸ ਨੂੰ ਟਾਪ -4 ਵਿਚ ਐਂਟਰੀ ਦੇ ਨਾਲ-ਨਾਲ ਨੈੱਟ ਰਨ ਰੇਟ ਵਿਚ ਵੀ ਬਹੁਤ ਫਾਇਦਾ ਹੋਇਆ ਹੈ।

ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ


ਚੇਨਈ ਵਿਰੁੱਧ ਬੇਹੱਦ ਨੇੜੇ ਪਹੁੰਚ ਕੇ ਹਾਰੇ ਮੈਚ ਦਾ ਉਸਦੀ ਨੈੱਟ ਰਨ ਰੇਟ 'ਤੇ ਕੁਝ ਖਾਸ ਅਸਰ ਨਹੀਂ ਪਿਆ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਉਸਦੀ ਨੈੱਟ ਰਨ ਰੇਟ ਹੀ ਉਸਦੇ ਲਈ ਫਾਇਦੇਮੰਦ ਸਾਬਤ ਹੋਈ ਹੈ। ਦਿੱਲੀ ਵਿਰੁੱਧ ਮੈਚ ਵਿਚ ਜਿੱਤ ਦੇ ਨਾਲ ਉਹ ਟਾਪ-4 ਵਿਚ ਬਣੀ ਰਹੇਗੀ ਤੇ ਜੇਕਰ ਉਹ ਹਾਰ ਵੀ ਜਾਂਦੀ ਹੈ ਤਾਂ ਉਹ ਟਾਪ-4 ਦੇ ਨੇੜੇ ਰਹੇਗੀ। ਇਸ ਨੇ 10 ਵਿਚੋਂ 4 ਮੈਚ ਜਿੱਤੇ ਹਨ ਤੇ 8 ਅੰਕਾਂ ਨਾਲ ਚੌਥੇ ਸਥਾਨ 'ਤੇ ਰਹੈ। ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉਹ 10 ਵਿਚੋਂ 8 ਮੈਚ ਜਿੱਤ ਕੇ 16 ਅੰਕਾਂ ਨਾਲ ਚੇਨਈ ਸੁਪਰ ਕਿੰਗਜ਼ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਦਿੱਲੀ ਲਈ ਇਸ ਮੈਚ ਵਿਚ ਜਿੱਤ ਉਸਦੀ ਨਾਕਆਊਟ ਗੇੜ ਵਿਚ ਜਗ੍ਹਾ ਪੱਕੀ ਕਰ ਸਕਦੀ ਹੈ।

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ


ਦਿੱਲੀ ਨੇ ਦੂਜੇ ਗੇੜ ਵਿਚ ਦੋ ਮੈਚ ਖੇਡੇ ਹਨ ਤੇ ਦੋਵੇਂ ਵੱਡੇ ਫਰਕ ਨਾਲ ਜਿੱਤੇ ਹਨ। ਦੋਵਾਂ ਟੀਮਾਂ ਲਈ ਚੰਗੀ ਗੱਲ ਉਨ੍ਹਾਂ ਦੇ ਸਾਰੇ ਖਿਡਾਰੀਆਂ ਦਾ ਫਾਰਮ ਵਿਚ ਹੋਣਾ ਹੈ। ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਤਿੰਨੇ ਵਿਭਾਗਾਂ ਵਿਚ ਟੀਮ ਵਰਕ ਦੀ ਬਦੌਲਤ ਦੋਵੇਂ ਟੀਮਾਂ ਜਿੱਤ ਦਰਜ ਕਰ ਰਹੀਆਂ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News