ਇਸ ਖਿਡਾਰੀ ਨੂੰ ਰਿਲੀਜ਼ ਕਰ ਕੋਲਕਾਤਾ ਨੇ ਕੀਤੀ ਵੱਡੀ ਗਲਤੀ, ਝਲਣਾ ਪਵੇਗਾ ਨੁਕਸਾਨ : ਯੁਵਰਾਜ

11/19/2019 1:04:15 PM

ਸਪੋਰਟਸ ਡੈਸਕ : ਆਈ. ਪੀ. ਐੱਲ. 2020 ਦੀ ਨੀਲਾਮੀ ਤੋਂ ਪਹਿਲਾਂ ਕੇ. ਕੇ. ਆਰ. (ਕੋਲਕਾਤਾ ਨਾਈਟ ਰਾਈਡਰਜ਼) ਨੇ ਆਪਣੇ ਸਭ ਤੋਂ ਤੂਫਾਨੀ ਬੱਲੇਬਾਜ਼ ਕ੍ਰਿਸ ਲਿਨ ਨੂੰ ਰਿਲੀਜ਼ ਕਰ ਦਿੱਤਾ ਹੈ। ਅਜਿਹੇ 'ਚ ਭਾਰਤ ਦੇ ਸਾਬਕਾ ਧਾਕੜ ਅਤੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੇ ਕੇ. ਕੇ. ਆਰ. ਦੇ ਇਸ ਕਦਮ 'ਤੇ ਵੱਡਾ ਬਿਆਨ ਦਿੱਤਾ ਹੈ। ਯੁਵਰਾਜ ਦਾ ਮੰਨਣਾ ਹੈ ਕਿ ਕ੍ਰਿਸ ਲਿਨ ਵਰਗੇ ਧਾਕੜ ਨੂੰ ਰਿਲੀਜ਼ ਕਰ ਕੇ ਕੋਲਕਾਤਾ ਟੀਮ ਨੇ ਵੱਡੀ ਗਲਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਟੀ-10 ਲੀਗ ਵਿਚ ਆਬੂਧਾਬੀ ਟੀਮ ਖਿਲਾਫ ਤੂਫਾਨੀ ਬੱਲੇਬਾਜ਼ੀ ਕਰਦਿਆਂ ਕ੍ਰਿਸ ਲਿਨ ਨੇ ਸਿਰਫ 30 ਗੇਂਦਾਂ 'ਤੇ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

PunjabKesari

ਅਜਿਹੇ 'ਚ ਯੁਵਰਾਜ ਸਿੰਘ ਨੇ ਕ੍ਰਿਸ ਲਿਨ ਦੀ ਬੱਲੇਬਾਜ਼ੀ ਦੇਖ ਕੇ ਕਿਹਾ ਕਿ ਲਿਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਉਸ ਨੂੰ ਦੇਖਣਾ ਕਾਫੀ ਰੋਮਾਂਚਕ ਰਿਹਾ। ਕ੍ਰਿਸ ਲਿਨ ਅਜਿਹੇ ਖਿਡਾਰੀ ਹਨ ਜਿਸ ਨੂੰ ਮੈਂ ਕੇ. ਕੇ. ਆਰ. ਵਿਚ ਦੇਖਣਾ ਪਸੰਦ ਕਰਦਾ। ਕ੍ਰਿਸ ਲਿਨ ਨੇ ਕੋਲਕਾਤਾ ਲਈ ਕਈ ਮੈਚ ਜੇਤੂ ਪਾਰੀਆਂ ਖੇਡੀਆਂ ਹਨ। ਮੈਨੂੰ ਨਹੀਂ ਪਤਾ ਕਿ ਆਖਿਰ ਕੋਲਕਾਤਾ ਨੇ ਕ੍ਰਿਸ ਲਿਨ ਨੂੰ ਕਿਉਂ ਰਿਲੀਜ਼ ਕੀਤਾ ਹੈ। ਦੱਸ ਦਈਏ ਕਿ ਕੋਲਕਾਤਾ ਨੇ ਕ੍ਰਿਸ ਲਿਨ ਤੋਂ ਇਲਾਵਾ ਰਾਬਿਨ ਉਥੱਪਾ ਨੂੰ ਵੀ ਰਿਲੀਜ਼ ਕੀਤਾ ਹੈ। ਆਈ. ਪੀ. ਐੱਲ. 2020 ਲਈ ਨੀਲਾਮੀ 20 ਦਸੰਬਰ ਨੂੰ ਕੋਲਕਾਤਾ ਵਿਖੇ ਹੋਣ ਵਾਲੀ ਹੈ।

PunjabKesari


Related News