ਕੋਹਲੀ ਆਲਟਾਈਮ ਮਹਾਨ ਵਨ ਡੇ ਖਿਡਾਰੀ, ਰੋਹਿਤ ਟਾਪ-5 ''ਚ : ਫਿੰਚ

01/20/2020 7:08:28 PM

ਬੈਂਗਲੁਰੂ : ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਲਟਾਈਮ ਮਹਾਨ ਵਨ ਡੇ ਖਿਡਾਰੀ ਕਰਾਰ ਦਿੱਤਾ ਹੈ ਜਦਕਿ ਰੋਹਿਤ ਸ਼ਰਮਾ ਨੂੰ ਟਾਪ-5 ਵਿਚ ਸ਼ਾਮਲ ਕੀਤਾ। ਰੋਹਿਤ ਨੇ ਆਸਟਰੇਲੀਆ ਵਿਰੁੱਧ ਤੀਜੇ ਵਨ ਡੇ ਵਿਚ 119 ਦੌੜਾਂ ਬਣਾਈਆਂ ਸਨ,  ਦੌੜਾਂ ਬਣਾਈਆਂ ਜਿਹੜਾ ਉਸਦਾ 29ਵਾਂ ਵਨ ਡੇ ਸੈਂਕੜਾ ਹੈ। ਕੋਹਲੀ ਨੇ 89 ਗੇਂਦਾਂ 'ਤੇ 91 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 137 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਇਹ ਮੈਚ ਆਸਾਨੀ ਨਾਲ ਜਿੱਤਿਆ।

PunjabKesari

ਫਿੰਚ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਮੋਢੇ ਦੀ ਸੱਟ ਕਾਰਣ ਬੱਲੇਬਾਜ਼ੀ ਦੇ ਲਈਆਂ ਉਤਰ ਦੇ ਬਾਵਜੂਦ ਇਨ੍ਹਾਂ ਦੋਵਾਂ ਦੀਆਂ ਪਾਰੀਆਂ ਤੋਂ ਭਾਰਤ ਨੇ 287 ਦੌੜਾਂ  ਦੀ ਟੀਚੇ ਨੂੰ ਆਸਾਨੀ ਨਾਲ ਹਾਸਲ ਕੀਤਾ।

PunjabKesari

ਫਿੰਚ ਨੇ ਮੈਚ ਤੋਂ ਬਾਅਦ ਕਿਹਾ, ''ਉਸਦੇ ਕੋਲ ਵਿਰਾਟ ਹੈ, ਜਿਹੜਾ ਸ਼ਾਇਦ ਆਲਟਾਈਮ ਮਹਾਨ ਵਨ ਡੇ ਖਿਡਾਰੀ ਹੈ ਤੇ ਰੋਹਿਤ ਹੈ, ਜਿਹੜਾ ਸ਼ਾਇਦ ਆਲਟਾਈਮ ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ 5 ਸ਼ਾਮਲ ਹੋਵੇਗਾ। ਉਹ ਲਾਜਵਾਬ ਹੈ ਤੇ ਅਜੇ ਭਾਰਤੀ ਟੀਮ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਦੇ ਤਜਰਬੇਕਾਰੀ ਖਿਡਾਰੀ ਵੱਡੇ ਮੈਚਾਂ ਵਿਚ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾ ਰਿਹਾ ਹੈ।


Related News