ਕੋਹਲੀ ਫਿਟਨੈੱਸ ’ਚ ਅੱਵਲ, 23 ਸਾਥੀ ਖਿਡਾਰੀਆਂ ਨੂੰ ਲੈਣੀ ਪਈ NCA ’ਚ ‘ਰਿਹੈਬਿਲੀਟੇਸ਼ਨ’ ਦੀ ਮਦਦ

Friday, Oct 14, 2022 - 11:14 PM (IST)

ਕੋਹਲੀ ਫਿਟਨੈੱਸ ’ਚ ਅੱਵਲ, 23 ਸਾਥੀ ਖਿਡਾਰੀਆਂ ਨੂੰ ਲੈਣੀ ਪਈ NCA ’ਚ ‘ਰਿਹੈਬਿਲੀਟੇਸ਼ਨ’ ਦੀ ਮਦਦ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਅਾਈ.) ਦੀ ਇਕ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਮੌਜੂਦਾ ਸਮੇਂ ਦਾ ਸਭ ਤੋਂ ਫਿੱਟ ਭਾਰਤੀ ਕ੍ਰਿਕਟਰ ਰਿਹਾ ਤੇ ਇਸ ਸਾਬਕਾ ਕਪਤਾਨ ਨੂੰ ਛੱਡ ਕੇ 23 ਕੇਂਦਰੀ ਕਰਾਰਬੱਧ ਕ੍ਰਿਕਟਰਾਂ ਨੂੰ 2021-22 ਸੈਸ਼ਨ ਵਿਚ ‘ਰਿਹੈਬਿਲੀਟੇਸ਼ਨ’ ਲਈ ਐੱਨ. ਸੀ. ਏ.(ਰਾਸ਼ਟਰੀ ਕ੍ਰਿਕਟ ਅਕੈਡਮੀ) ਦੀ ਮਦਦ ਲੈਣੀ ਪਈ। ਬੀ. ਸੀ. ਸੀ. ਆਈ. ਦੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਹੇਮਾਂਗ ਅਮੀਨ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਤੇ ਪਿਛਲੇ ਸੈਸ਼ਨ ਵਿਚ ਕੀਤੇ ਗਏ ਕੰਮਾਂ ਦਾ ਬਿਓਰਾ ਹੈ।

 ਰਿਪੋਰਟ ਅਨੁਸਾਰ, ‘‘ਇਸ ਮਿਆਦ ਦੌਰਾਨ ਐੱਨ. ਸੀ. ਏ. ਡਾਕਟਰੀ ਟੀਮ ਵਲੋਂ 70 ਖਿਡਾਰੀਆਂ ਦੀਆਂ ਕੁਲ 96 ਸੱਟਾਂ ਦਾ ਇਲਾਜ ਕੀਤਾ ਗਿਆ।’’ ਇਨ੍ਹਾਂ 70 ਖਿਡਾਰੀਆਂ ਵਿਚੋਂ 23 ਭਾਰਤੀ ਟੀਮ ਵਿਚੋਂ, 25 ਭਾਰਤ-ਏ/ਉੱਭਰਦੇ ਹੋਏ ਖਿਡਾਰੀ, ਇਕ ਭਾਰਤ ਅੰਡਰ-19 ਟੀਮ, 7 ਸੀਨੀਅਰ ਮਹਿਲਾ ਟੀਮ ਤੋਂ ਅਤੇ 14 ਵੱਖ-ਵੱਖ ਰਾਜਾਂ ਦੇ ਖਿਡਾਰੀ ਹਨ। 


author

Manoj

Content Editor

Related News