ਕੋਹਲੀ ਨੇ ਵਿਲੀਅਮਸਨ ਨੂੰ ਦੱਸਿਆ ਬਿਹਤਰੀਨ ਇਨਸਾਨ, ਸ਼ੇਅਰ ਕੀਤੀ ਤਸਵੀਰ

5/22/2020 11:52:03 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਮਾਰਚ ਦੇ ਦੂਜੇ ਹਫਤੇ ਤੋਂ ਬਾਅਦ ਅੰਤਰਰਾਸ਼ਟਰੀ ਲੇਵਲ 'ਤੇ ਕ੍ਰਿਕਟ ਨਹੀਂ ਖੇਡਿਆ ਜਾ ਰਿਹਾ ਹੈ। ਲਾਕਡਾਊਨ ਦੀ ਵਜ੍ਹਾ ਨਾਲ ਭਾਰਤੀ ਕ੍ਰਿਕਟਰਸ ਵੀ ਆਪਣੇ ਘਰਾਂ 'ਚ ਰਹਿਣ ਨੂੰ ਮਜ਼ਬੂਰ ਹੈ। ਹਾਲਾਂਕਿ ਇਸ ਦੌਰਾਨ ਖਿਡਾਰੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਦੋਵੇਂ ਹੀ ਮੌਜੂਦਾ ਸਮੇਂ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹਨ। ਦੋਵੇਂ ਖਿਡਾਰੀ ਕਈ ਬਾਰ ਇਕ ਦੂਜੇ ਦੀ ਸ਼ਲਾਘਾ ਕਰਦੇ ਹੋਏ ਦੇਖੇ ਗਏ ਹਨ। ਕੋਹਲੀ ਨੇ ਇਸ ਫੋਟੋ ਦੇ ਨਾਲ ਜੋ ਲਿਖਿਆ ਹੈ ਉਹ ਇਸ ਗੱਲ ਦਾ ਵੀ ਸਬੂਤ ਹੈ ਕਿ ਦੋਵੇਂ ਇਕ ਦੂਜੇ ਦਾ ਸਨਮਾਨ ਕਰਦੇ ਹਨ।


ਕੋਹਲੀ ਨੇ ਟੈਸਟ ਮੈਚ 'ਚ ਟਾਸ ਦੇ ਲਈ ਜਾਂਦੇ ਸਮੇਂ ਦੀ ਆਪਣੀ ਤੇ ਵਿਲੀਅਮਸਨ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਵਿਲੀਅਮਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ- ਸਾਡੀ ਗੱਲਾਂ ਪਸੰਦ ਹੈ। ਸ਼ਾਨਦਾਰ ਇਨਸਾਨ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਦੋਵੇਂ ਖਿਡਾਰੀ ਇਕ ਦੂਜੇ ਨੂੰ ਅੰਡਰ-19 ਦੇ ਦਿਨਾਂ ਤੋਂ ਜਾਣਦੇ ਹਨ। ਦੋਵੇਂ ਖਿਡਾਰੀਆਂ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਵੀ ਲੱਗਭਗ ਇਕ ਸਾਥ ਹੀ ਆਪਣੇ ਸਫਰ ਦਾ ਆਗਾਜ਼ ਕੀਤਾ ਸੀ।


Gurdeep Singh

Content Editor Gurdeep Singh