ਅਨੁਸ਼ਕਾ ਦੇ ਬਚਪਨ ਦੀਆਂ ਤਸਵੀਰਾਂ ਦੇਖ ਕੇ ਕਪਤਾਨ ਕੋਹਲੀ ਫਿਰ ਹੋਇਆ ਰੋਮਾਂਟਿਕ

09/15/2019 1:40:48 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਸਭ ਤੋਂ ਰੋਮਾਂਟਿਕ ਜੋੜੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਬੀਤੇ ਦਿਨੀਂ ਜਦੋਂ ਨਵੀਂ ਦਿੱਲੀ ਵਿਚ ਅਰੁਣ ਜੇਤਲੀ ਸਟੇਡੀਅਮ ਵਿਚ ਵਿਰਾਟ ਕੋਹਲੀ ਦੇ ਨਾਂ 'ਤੇ ਇਕ ਸਟੈਂਡ ਦਾ ਨਾਂ ਰੱਖਿਆ ਗਿਆ ਤਦ ਵੀ ਅਨੁਸ਼ਕਾ ਵਿਰਾਟ ਦਾ ਹੱਥ ਚੁੰਮਦੀ ਹੋਈ ਨਜ਼ਰ ਆਈ ਸੀ। ਹੁਣ ਇਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਪਿਆਰ ਦੀ ਝਲਕ ਇਕ ਵਾਰ ਫਿਰ ਦੇਖਣ ਨੂੰ ਮਿਲੀ ਹੈ। ਦਰਅਸਲ ਅਨੁਸ਼ਕਾ ਨੇ ਆਪਣੇ ਬਚਪਨ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ, ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਕੇ ਵਿਰਾਟ ਕੋਹਲੀ ਆਪਣੇ  ਫੈਨਜ਼ ਦਾ ਫਿਰ ਤੋਂ ਦਿਲ ਜਿੱਤ ਕੇ ਲੈ ਗਿਆ।

PunjabKesari

PunjabKesari

ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਬਚਪਨ ਦੀਆਂ ਤਿੰਨ ਫੋਟੋਆਂ ਪੋਸਟ ਕੀਤੀਆਂ ਸਨ ਅਤੇ ਨਾਲ ਹੀ ਕੈਪਸ਼ਨ ਦਿੱਤੀ ਸੀ, ''ਲਿਟਲ ਮੀ।'' ਇਨ੍ਹਾਂ ਤਸਵੀਰਾਂ 'ਤੇ ਵਿਰਾਟ ਨੇ ਕੁਮੈਂਟ ਕਰਦਿਆਂ ਤਿਨ ਹਰਟ ਇਮੋਜੀ ਬਣਾਏ, ਜਿਨ੍ਹਾਂ ਨੂੰ ਪਲ ਭਰ ਵਿਚ ਹੀ ਲੱਖਾਂ ਫੈਨਜ਼ ਨੇ ਲਾਈਕ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਦੱੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਧਰਮਸ਼ਾਲਾ ਪਹੁੰਚ ਗਿਆ ਹੈ।

PunjabKesari

PunjabKesari


Related News