ਲੰਮੀ ਉਡੀਕ ਖਤਮ, ਕੋਹਲੀ ਨੇ ਜੜਿਆ ਸੈਂਕੜਾ, ਇਸ ਮਾਮਲੇ ''ਚ ਬਣਿਆ ਦੁਨੀਆ ਦਾ ਨੰਬਰ-1 ਬੱਲੇਬਾਜ਼

03/12/2023 2:57:57 PM

ਸਪੋਰਟਸ ਡੈਸਕ : ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਖਿਲਾਫ ਚੌਥੇ ਅਤੇ ਆਖਰੀ ਟੈਸਟ 'ਚ ਵਿਰਾਟ ਕੋਹਲੀ ਵਲੋਂ ਸੈਂਕੜਾ ਲਗਾਉਣ ਦੇ ਦੌਰਾਨ ਇਸ ਧਾਕੜ ਦੇ ਬੱਲੇ ਨੇ ਦੌੜਾਂ ਵਰ੍ਹਾ ਦਿੱਤੀਆਂ। ਕੰਗਾਰੂ ਟੀਮ ਵੱਲੋਂ ਪਹਿਲੀ ਪਾਰੀ ਵਿੱਚ 480 ਦੌੜਾਂ ਬਣਾਉਣ ਤੋਂ ਬਾਅਦ ਜਿੱਥੇ ਸ਼ੁਭਮਨ ਗਿੱਲ ਨੇ ਆਪਣਾ ਦੂਜਾ ਟੈਸਟ ਸੈਂਕੜਾ (128 ਦੌੜਾਂ) ਬਣਾਇਆ, ਉੱਥੇ ਹੀ ਕੋਹਲੀ ਨੇ ਵੀ ਪਿੱਚ ’ਤੇ ਪੈਰ ਜਮਾਉਂਦਿਆਂ ਆਪਣਾ 28ਵਾਂ ਟੈਸਟ ਸੈਂਕੜਾ ਲਾਇਆ। ਕੋਹਲੀ ਨੇ 241 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ। ਇਸ ਨਾਲ ਕੋਹਲੀ ਨੇ ਸਾਬਕਾ ਸਾਥੀ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਦਿੱਤਾ।

ਲੰਬੀ ਉਡੀਕ ਹੋਈ ਖ਼ਤਮ

ਲੰਬੇ ਸਮੇਂ ਬਾਅਦ ਕੋਹਲੀ ਦੇ ਬੱਲੇ ਤੋਂ ਟੈਸਟ ਸੈਂਕੜਾ ਨਿਕਲਿਆ ਹੈ। ਕੋਹਲੀ ਦਾ ਆਖਰੀ ਟੈਸਟ ਸੈਂਕੜਾ 2019 ਵਿੱਚ, ਵਿਰਾਟ ਕੋਹਲੀ ਨੇ ਬੰਗਲਾਦੇਸ਼ ਦੇ ਖਿਲਾਫ ਲਗਾਇਆ ਸੀ। ਫਿਰ 2021 'ਚ ਉਸ ਨੇ 11 ਮੈਚਾਂ 'ਚ ਸਿਰਫ 4 ਅਰਧ ਸੈਂਕੜਿਆਂ ਦੀ ਮਦਦ ਨਾਲ 536 ਦੌੜਾਂ ਬਣਾਈਆਂ, ਜਦਕਿ 2022 'ਚ ਸਿਰਫ 1 ਅਰਧ ਸੈਂਕੜੇ ਦੀ ਮਦਦ ਨਾਲ 265 ਦੌੜਾਂ ਬਣਾਈਆਂ। ਪਰ ਸਾਲ 2023 ਵਿੱਚ ਕੋਹਲੀ ਲੈਅ ਵਿੱਚ ਨਜ਼ਰ ਆਏ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ 17 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਬਣੇ

ਤੋੜਿਆ ਸਚਿਨ ਦਾ ਵਰਲਡ ਰਿਕਾਰਡ 

ਕੋਹਲੀ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਸ ਨੂੰ ਇਸ ਅੰਕੜੇ ਨੂੰ ਛੂਹਣ ਲਈ ਸਿਰਫ਼ 64 ਦੌੜਾਂ ਦੀ ਲੋੜ ਸੀ। ਹੁਣ ਕੋਹਲੀ ਨੇ ਕੁੱਲ 547 ਪਾਰੀਆਂ ਵਿੱਚ 25 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰ ਲਈਆਂ ਹਨ। ਸਚਿਨ ਨੇ 576 ਪਾਰੀਆਂ 'ਚ 25 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।

ਸਭ ਤੋਂ ਵੱਧ ਟੈਸਟ ਸੈਂਕੜੇ

ਇਸ ਤੋਂ ਇਲਾਵਾ ਕੋਹਲੀ ਭਾਰਤ ਲਈ ਆਸਟ੍ਰੇਲੀਆ ਖਿਲਾਫ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਸੰਯੁਕਤ ਦੂਜੇ ਨੰਬਰ 'ਤੇ ਆ ਗਏ ਹਨ। ਉਸ ਨੇ ਸੁਨੀਲ ਗਾਵਸਕਰ ਦੀ ਬਰਾਬਰੀ ਕੀਤੀ। ਕੋਹਲੀ ਨੇ ਆਸਟ੍ਰੇਲੀਆ ਖਿਲਾਫ ਹੁਣ ਤੱਕ 8 ਸੈਂਕੜੇ ਲਗਾਏ ਹਨ। ਉਨ੍ਹਾ ਨੇ ਆਸਟ੍ਰੇਲੀਆ ਖਿਲਾਫ ਆਖਰੀ ਟੈਸਟ ਸੈਂਕੜਾ 2018 'ਚ ਜੜਿਆ ਸੀ। ਉਸ ਸਮੇਂ ਉਸ ਨੇ ਪਰਥ ਟੈਸਟ ਦੀ ਚੌਥੀ ਪਾਰੀ 'ਚ 123 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ : 'ਸਾਂਸਦ ਖੇਡ ਮਹਾਉਤਸਵ' 'ਚ ਵੱਡੀ ਲਾਪ੍ਰਵਾਹੀ: ਖਿਡਾਰੀਆਂ ਨੂੰ ਪਰੋਸਿਆ ਗਿਆ ਘਟੀਆ ਖਾਣਾ, ਚੌਲਾਂ 'ਚ ਮਿਲੇ ਕੀੜੇ

ਸੁਨੀਲ ਗਾਵਸਕਰ ਨੇ 20 ਮੈਚਾਂ 'ਚ 8 ਸੈਂਕੜੇ ਲਗਾਏ ਸਨ। ਉੱਥੇ ਸਚਿਨ ਤੇਂਦੁਲਕਰ ਪਹਿਲੇ ਨੰਬਰ 'ਤੇ ਹਨ। ਸਚਿਨ ਨੇ ਸਭ ਤੋਂ ਵੱਧ 11 ਸੈਂਕੜੇ ਆਸਟਰੇਲੀਆ ਦੇ ਖਿਲਾਫ ਬਣਾਏ ਹਨ ਜੋ 39 ਟੈਸਟ ਮੈਚਾਂ ਵਿੱਚ ਆਏ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਖਿਲਾਫ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਇੰਗਲੈਂਡ ਦੇ ਜੌਹਨ ਬੈਰੀ ਹੌਬਸ ਦੁਨੀਆ ਦੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ 41 ਮੈਚਾਂ 'ਚ 12 ਸੈਂਕੜੇ ਲਗਾਏ ਹਨ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News