ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ

Wednesday, Mar 17, 2021 - 08:26 PM (IST)

ਦੁਬਈ - ਇੰਗਲੈਂਡ ਖਿਲਾਫ ਮੌਜੂਦਾ ਸੀਰੀਜ਼ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ ਫਿਰ ਟਾਪ-5 ’ਚ ਪਹੁੰਚ ਗਿਆ। ਕੋਹਲੀ ਟੀ-20 ਫਾਰਮੈੱਟ ’ਚ ਪਹਿਲਾਂ ਚੌਟੀ ਦਾ ਬੱਲੇਬਾਜ਼ ਰਹਿ ਚੁੱਕਿਆ ਹੈ। ਉਹ ਵਨ ਡੇ ’ਚ ਨੰਬਰ-1 ਖਿਡਾਰੀ ਹੈ। ਉਸ ਨੂੰ ਇਕ ਪਾਇਦਾਨ ਦਾ ਫਾਇਦਾ ਹੋਇਆ ਹੈ। ਉਸ ਨੇ ਇੰਗਲੈਂਡ ਵਿਰੁੱਧ ਦੂਜੇ ਅਤੇ ਤੀਜੇ ਟੀ-20 ’ਚ ਕ੍ਰਮਵਾਰ 73 ਅਤੇ 77 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਉਸ ਨੂੰ 47 ਰੇਟਿੰਗ ਅੰਕ ਮਿਲੇ ਅਤੇ ਇਸ ਨਾਲ ਉਹ 5ਵੇਂ ਸਥਾਨ ’ਤੇ ਪਹੁੰਚ ਗਿਆ। ਲੋਕੇਸ਼ ਰਾਹੁਲ ਟੀ-20 ਸੀਰੀਜ਼ ’ਚ 3 ਮੈਚਾਂ ’ਚ ਅਸਫਲਤਾਵਾਂ ਦੇ ਬਾਵਜੂਦ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ ਅਤੇ ਚੌਟੀ ਦੀ ਰੈਂਕਿੰਗ ’ਤੇ ਕਾਬਿਜ਼ ਭਾਰਤੀ ਬੱਲੇਬਾਜ਼ ਹੈ।

 

ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ


ਸ਼੍ਰੇਅਸ ਅਈਅਰ 32 ਪਾਇਦਾਨ ਦੇ ਫਾਇਦੇ ਨਾਲ 31ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਰਿਸ਼ਭ ਪੰਤ ਨੂੰ 30 ਪਾਇਦਾਨ ਦਾ ਫਾਇਦਾ ਹੋਇਆ ਜਿਸ ਨਾਲ ਉਹ 80ਵੀਂ ਰੈਂਕਿੰਗ ਹਾਸਲ ਕਰਨ ’ਚ ਸਫਲ ਰਿਹਾ। ਗੇਂਦਬਾਜ਼ਾਂ ’ਚ ਵਾਸ਼ਿੰਗਟਨ ਸੁੰਦਰ 2 ਪਾਇਦਾਨ ਦੇ ਲਾਭ ਨਾਲ 11ਵੇਂ ਜਦਕਿ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ (14 ਪਾਇਦਾਨ ਦੇ ਫਾਇਦੇ ਨਾਲ 27ਵੇਂ ਸਥਾਨ) ਅਤੇ ਭੁਵਨੇਸ਼ਵਰ ਕੁਮਾਰ (7 ਪਾਇਦਾਨ ਦੇ ਲਾਭ ਨਾਲ 45ਵੇਂ ਸਥਾਨ ’ਤੇ) ਨੂੰ ਵੀ ਰੈਂਕਿੰਗ ਦਾ ਫਾਇਦਾ ਹੋਇਆ ਹੈ।

PunjabKesari

ਇਹ ਖ਼ਬਰ ਪੜ੍ਹੋ- ਪ੍ਰਸਿੱਧ ਕ੍ਰਿਸ਼ਣਾ ਤੇ ਕਰੁਣਾਲ ਪੰਡਯਾ ਨੂੰ ਮਿਲੇਗਾ ਵਨ ਡੇ ਟੀਮ ’ਚ ਮੌਕਾ!


ਜੋਸ ਬਟਲਰ ਦੀ ਵੀ ਟਾਪ-20 ’ਚ ਵਾਪਸੀ ਹੋਈ ਹੈ। ਉਸ ਨੇ ਤੀਜੇ ਟੀ-20 ’ਚ ਅਜੇਤੂ 83 ਦੌੜਾਂ ਦੀ ਮੈਚ ’ਚ ਜਿੱਤ ਦੁਆਉਣ ਵਾਲੀ ਪਾਰੀ ਖੇਡੀ ਸੀ ਜਿਸ ਨਾਲ ਉਹ 5 ਪਾਇਦਾਨ ਦੇ ਫਾਇਦੇ ਨਾਲ 19ਵੀਂ ਰੈਂਕਿੰਗ ’ਤੇ ਪਹੁੰਚ ਗਿਆ ਅਤੇ ਉਹ ਅਕਤੂਬਰ 2018 ’ਚ ਆਪਣੇ ਕਰੀਅਰ ਦੇ ਸਰਵਸ਼੍ਰੇਸ਼ਠ 17ਵੇਂ ਸਥਾਨ ਤੋਂ ਸਿਰਫ 2 ਕਦਮ ਦੂਰ ਹੈ। ਜਾਨੀ ਬੇਅਰਸਟੋ 2 ਪਾਇਦਾਨ ਦੇ ਫਾਇਦੇ ਨਾਲ 14ਵੇਂ ਸਥਾਨ ’ਤੇ ਪਹੁੰਚ ਗਿਆ ਜਿਸ ਵਿਚ ਟੀਮ ਦਾ ਸਾਥੀ ਡੇਵਿਡ ਮਲਾਨ ਚੌਟੀ ’ਤੇ ਕਾਬਿਜ਼ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News