ਇਸ ਬੱਲੇਬਾਜ਼ ''ਚ ਆਪਣੇ-ਆਪ ਨੂੰ ਦੇਖਦਾ ਹੈ ਕੋਹਲੀ, ਹੋਇਆ ਖੁਲਾਸਾ

Wednesday, Feb 14, 2018 - 09:28 PM (IST)

ਇਸ ਬੱਲੇਬਾਜ਼ ''ਚ ਆਪਣੇ-ਆਪ ਨੂੰ ਦੇਖਦਾ ਹੈ ਕੋਹਲੀ, ਹੋਇਆ ਖੁਲਾਸਾ

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਸ਼ਾਨ ਪੋਲਾਕ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਹਾਰਿਦਕ ਪੰਡਯਾ 'ਚ ਆਪਣੀ ਝਲਕ ਦਿਖਾਈ ਦਿੰਦੀ ਹੈ ਅਤੇ ਉਸ ਨੇ ਭਾਰਤੀ ਟੀਮ 'ਚ ਇਸ ਆਲਰਾਊਂਡਰ ਨੂੰ ਲੰਬੇ ਸਮੇਂ ਤੱਕ ਮੌਕਾ ਮਿਲਣ ਦੀ ਭਵਿੱਖਵਾਣੀ ਕੀਤੀ। ਪੋਲਾਕ ਨੇ ਕਿਹਾ ਕਿ ਮੈਨੂੰ ਸਪੱਸ਼ਟ ਤੌਰ 'ਤੇ ਸੰਕੇਤ ਮਿਲੇ ਹਨ ਕਿ ਕੋਹਲੀ ਹਾਰਦਿਕ ਪੰਡਯਾ ਦੇ ਰਵੱਈਏ ਨੂੰ ਪਸੰਦ ਕਰਦਾ ਹੈ। ਕੋਹਲੀ ਜਿਸ ਤਰ੍ਹਾਂ ਦਾ ਕ੍ਰਿਕਟ ਖੇਡਦਾ ਹੈ ਇਹ ਉਸ ਨਾਲ ਕਾਫੀ ਮੇਲ ਖਾਦਾ ਹੈ। ਅਤੇ ਉਸ ਨੂੰ ਇਹ ਰਵੱਇਆ ਪਸੰਦ ਹੈ ਇਸ ਲਈ ਵਧੀਆ ਸੰਭਾਵਨਾ ਹੈ ਕਿ ਪੰਡਯਾ ਨੂੰ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਲੰਬਾ ਸਮਾਂ ਮਿਲੇਗਾ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਹਲੀ ਪੰਡਯਾ 'ਚ ਆਪਣਾ ਖੁਦ ਨੂੰ ਦੇਖ ਰਿਹਾ ਹੈ।

PunjabKesari
ਇਹ ਕ੍ਰਿਕਟ ਦੀ ਪ੍ਰਕਿਤੀ ਹੈ

PunjabKesari
ਟੈਸਟ ਕ੍ਰਿਕਟ 'ਚ ਦੱਖਣੀ ਅਫਰੀਕਾ ਦੇ ਸਭ ਤੋਂ ਸਫਲ ਗੇਂਦਬਾਜ਼ ਪੋਲਾਕ ਨੇ ਕਿਹਾ ਕਿ ਇਹ ਕ੍ਰਿਕਟ ਦੀ ਪ੍ਰਕਿਤੀ ਹੈ, ਜੇਕਰ ਕਪਤਾਨ ਕਿਸੇ ਖਿਡਾਰੀ ਦੇ ਖੇਡਣ ਦੇ ਤਰੀਕੇ ਨੂੰ ਪਸੰਦ ਕਰਦਾ ਹੈ ਤਾਂ ਖਿਡਾਰੀ ਨੂੰ ਅਤਿਰਿਕਤ ਮੌਕਾ ਮਿਲਦੇ ਹਨ। ਪੰਡਯਾ ਨੇ ਪੰਜਵੇਂ ਵਨ ਡੇ 'ਚ ਦੱਖਣੀ ਅਫਰੀਕਾ ਖਿਲਾਫ 73 ਦੌੜਾਂ ਦੀ ਜਿੱਤ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਜਿਸ ਨਾਲ ਭਾਰਤ ਇੱਥੇ ਪਹਿਲੀ ਸੀਰੀਜ਼ ਜਿੱਤਣ 'ਚ ਸਫਲ ਰਿਹਾ। ਯੁਜਵੇਂਦਰ ਚਹਲ ਅਤੇ ਕੁਲਦੀਪ ਯਾਦਵ ਦੀ ਕਲਾਈ ਦੇ ਸਪਿਨਰਾਂ ਦੀ ਜੋੜੀ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਮਿਲ ਕੇ ਇਕ ਵਾਰ ਫਿਰ 6 ਵਿਕਟਾਂ ਹਾਸਲ ਕੀਤੀਆਂ।
ਵਨ ਡੇ 'ਚ ਫਾਰਮੈਂਟ 'ਚ ਖਤਰਨਾਕ ਹੈ ਚਹਲ ਅਤੇ ਕੁਲਦੀਪ
ਚਹਲ ਅਤੇ ਕੁਲਦੀਪ ਦੀ ਤਾਰੀਫ ਕਰਦੇ ਹੋਏ ਪੋਲਾਕ ਨੇ ਕਿਹਾ ਕਿ ਜੇਕਰ ਤੁਸੀਂ ਉਸ ਦੇ ਵਨ ਡੇ ਅੰਕੜੇ ਦੇਖੋ ਤਾਂ ਕੁਲਦੀਪ ਦੀ ਔਸਤ 20 ਤੋਂ ਘੱਟ ਹੈ ਅਤੇ ਉਸ ਨੇ 38 ਵਿਕਟਾਂ ਹਾਸਲ ਕੀਤੀਆਂ ਹਨ। ਚਹਲ ਵੀ ਇਸ ਚਰ੍ਹਾਂ ਦਾ ਹੈ ਅਤੇ ਉਸ ਦੀ ਔਸਤ 22 ਹੈ। ਇਨ੍ਹਾਂ ਦੋਵਾਂ ਦਾ ਇਕਾਨਮੀ ਰੇਟ ਸ਼ਾਨਦਾਰ ਹੈ ਪਰ ਕਿ ਉਹ ਇੰਗਲੈਂਡ 'ਚ ਭਾਰਤ ਨੂੰ ਵਿਸ਼ਵ ਕੱਪ ਜਿਤਾ ਸਕਦੇ ਹਨ। ਇਹ ਵਧੀਆ ਹੈ ਕਿ ਇੱਥੇ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ। ਜਿਸ ਨਾਲ ਉੱਥੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਅਨੁਮਾਨ ਲਗਾਇਆ ਜਾ ਸਕੇਗਾ। ਤੁਹਾਨੂੰ ਇੰਗਲੈਂਡ 'ਚ ਹਮੇਸ਼ਾ ਇਸ ਤਰ੍ਹਾਂ ਦੀ ਵਿਕਟ ਨਹੀਂ ਮਿਲੇਗੀ ਜਿੱਥੇ ਗੇਂਦ ਟਰਨ ਹੋਵੇ।


Related News