IPL 2020 : ਕੋਹਲੀ ਕੋਲ ਵਾਰਨਰ ਤੋਂ 2016 ਫਾਈਨਲ ਦੀ ਹਾਰ ਦਾ ਬਦਲਾ ਲੈਣ ਦਾ ਮੌਕਾ

09/21/2020 9:06:03 PM

ਨਵੀਂ ਦਿੱਲੀ - ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ ਤੀਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਚਾਲੇ ਅੱਜ ਦੁਬਈ ਵਿਚ ਖੇਡਿਆ ਜਾ ਰਿਹਾ ਹੈ। ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਕੋਲ ਸਨਰਾਈਜ਼ਰਜ਼ ਦੇ ਕੈਪਟਨ ਡੇਵਿਡ ਵਾਰਨਰ ਤੋਂ 2016 ਫਾਈਨਲ ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। ਉਦੋਂ ਵਾਰਨਰ ਨੇ ਕੋਹਲੀ ਨੂੰ 8 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ ਸੀ। ਪਿਛਲੇ ਸੀਜ਼ਨ ਵਿਚ ਆਰ. ਸੀ. ਬੀ. ਸਭ ਤੋਂ ਹੇਠਲੇ 8ਵੇਂ ਨੰਬਰ 'ਤੇ ਰਹੀ ਸੀ। ਜਦਕਿ ਹੈਦਰਾਬਾਦ ਐਲੀਮਿਨੇਟਰ ਤੱਕ ਪਹੁੰਚੀ ਸੀ।

PunjabKesari

ਇਸ ਤੋਂ ਪਹਿਲਾਂ ਹੈਦਰਾਬਾਦ 2009 ਵਿਚ ਸਾਬਕਾ ਆਸਟ੍ਰੇਲੀਆਈ ਵਿਕਟ ਕੀਪਰ ਐਡਮ ਗਿਲਕ੍ਰਿਸਟ ਦੀ ਕਪਤਾਨੀ ਵਿਚ ਆਈ. ਪੀ. ਐੱਲ. ਖਿਤਾਬ ਜਿੱਤ ਚੁੱਕੀ ਹੈ। ਉਦੋਂ ਟੀਮ ਦਾ ਨਾਂ ਡੈੱਕਨ ਚਾਰਜਰਸ ਸੀ। 2013 ਵਿਚ ਸਨ ਟੀ. ਵੀ. ਨੈੱਟਵਰਕ ਨੇ ਟੀਮ ਨੂੰ ਖਰੀਦ ਕੇ ਨਾਂ ਬਦਲ ਲਿਆ ਸੀ। ਹੁਣ ਮੈਚ ਵਿਚ ਦੇਖਣਾ ਇਹ ਹੋਵੇਗਾ ਕਿ ਕੀ ਵਿਰਾਟ ਕੋਹਲੀ ਇਸ ਵਾਰ ਇਹ ਬਦਲਾ ਪੂਰਾ ਕਰ ਪਾਉਂਦੇ ਹਨ ਜਾਂ ਨਹੀਂ।


Khushdeep Jassi

Content Editor

Related News