ਬੰਗਲਾਦੇਸ਼ ਵਿਰੁੱਧ ਸੀਰੀਜ਼ ਖੇਡਣ ਦਾ ਫੈਸਲਾ ਕੋਹਲੀ ਨੂੰ ਲੈਣਾ ਹੈ : ਗਾਂਗੁਲੀ

Monday, Oct 21, 2019 - 10:25 PM (IST)

ਬੰਗਲਾਦੇਸ਼ ਵਿਰੁੱਧ ਸੀਰੀਜ਼ ਖੇਡਣ ਦਾ ਫੈਸਲਾ ਕੋਹਲੀ ਨੂੰ ਲੈਣਾ ਹੈ : ਗਾਂਗੁਲੀ

ਕੋਲਕਾਤਾ— ਬੀ. ਸੀ. ਸੀ. ਆਈ. ਦੇ ਅਗਲੇ ਚੁਣੇ ਗਏ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਬੰਗਲਾਦੇਸ਼ ਵਿਰੁੱਧ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਖੇਡਣ ਦਾ ਫੈਸਲਾ ਕਪਤਾਨ ਵਿਰਾਟ ਕੋਹਲੀ ਨੂੰ ਲੈਣਾ ਹੈ। ਇਹ ਅਟਕਲਾਂ ਹਨ ਕਿ ਕੋਹਲੀ ਟੀ-20 ਸੀਰੀਜ਼ ਤੋਂ ਬਾਹਰ ਰਹਿ ਸਕਦੇ ਹਨ ਪਰ ਇੰਦੌਰ ਤੇ ਕੋਲਕਾਤਾ 'ਚ 2 ਟੈਸਟ ਖੇਡਣਗੇ। ਕੋਹਲੀ ਨੇ ਵੱਖ-ਵੱਖ ਸਵਰੂਪਾਂ 'ਚ ਪਿਛਲੇ 56 'ਚੋਂ 48 ਮੈਚ ਖੇਡੇ ਹਨ। ਗਾਂਗੁਲੀ ਨੇ ਕਿਹਾ ਮੈਂ ਉਸ ਨੂੰ 24 ਅਕਤੂਬਰ ਨੂੰ ਮਿਲਾਂਗਾ। ਮੈਂ ਉਸ ਨਾਲ ਉਸੀ ਤਰੀਕੇ ਨਾਲ ਗੱਲ ਕਰਾਂਗਾ ਜਿਸ ਤਰ੍ਹਾਂ ਬੀ. ਸੀ. ਸੀ. ਆਈ. ਪ੍ਰਧਾਨ ਕਪਤਾਨ ਨਾਲ ਗੱਲ ਕਰਦਾ ਹੈ। ਉਹ ਕਪਤਾਨ ਹੈ ਤੇ ਫੈਸਲਾ ਉਸ ਨੇ ਲੈਣਾ ਹੈ। ਹੁਣ ਤਕ ਦੋਹਰੇ ਸੈਂਕੜੇ ਸਮੇਤ 529 ਦੌੜਾਂ ਬਣਾ ਚੁੱਕੇ ਰੋਹਿਤ ਸ਼ਰਮਾ ਦੀ ਸ਼ਲਾਘਾ ਕਰਦੇ ਹੋਏ ਉਸ ਨੇ ਕਿਹਾ ਕਿ ਮੈਂ ਰੋਹਿਤ ਦੇ ਲਈ ਬਹੁਤ ਖੁਸ਼ ਹਾਂ। ਮੈਨੂੰ ਇਹ ਗੱਲ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਵਿਸ਼ਵ ਪੱਧਰ ਬੱਲੇਬਾਜ਼ ਹੈ। ਸਾਨੂੰ ਪਤਾ ਹੈ ਕੀ ਕਰ ਸਕਦਾ ਹੈ।


author

Gurdeep Singh

Content Editor

Related News