ਕੋਹਲੀ ਇੰਸਟਾ 'ਤੇ 200 ਮਿਲੀਅਨ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣੇ, ਇਕ ਪੋਸਟ ਤੋਂ ਕਮਾਉਂਦੇ ਨੇ ਇੰਨੇ ਕਰੋੜ

06/08/2022 12:27:29 PM

ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹ ਇੰਸਟਾਗ੍ਰਾਮ 'ਤੇ 200 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਸਾਬਕਾ ਕਪਤਾਨ ਸੋਸ਼ਲ ਮੀਡੀਆ 'ਤੇ ਸਭ ਤੋਂ ਸਰਗਰਮ ਹਸਤੀਆਂ 'ਚੋਂ ਇਕ ਹਨ ਤੇ ਮੈਦਾਨ ਦੇ ਬਾਹਰ ਉਨ੍ਹਾਂ ਦੀ ਇਹ ਜ਼ਿਕਰਯੋਗ ਉਪਲੱਬਧੀ ਦੁਨੀਆ ਭਰ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਪਿਆਰ ਦਾ ਸੰਕੇਤ ਦਿੰਦੀ ਹੈ। ਕੋਹਲੀ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਸ ਵਾਲੇ ਕ੍ਰਿਕਟਰ ਬਣ ਗਏ ਹਨ। ਹੋਰਨਾਂ ਐਥਲੀਟਾਂ 'ਚ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (451 ਮਿਲੀਅਨ) ਤੇ ਲਿਓਨਿਲ ਮੇਸੀ (334 ਮਿਲੀਅਨ) ਦੇ ਭਾਰਤੀ ਬੱਲੇਬਾਜ਼ ਨਾਲੋਂ ਵੱਧ ਫਾਲੋਅਰਸ ਹਨ। 

ਇਹ ਵੀ ਪੜ੍ਹੋ : ਪੈਰਾ ਵਿਸ਼ਵ ਕੱਪ 'ਚ ਅਵਨੀ ਨੇ ਵਰਲਡ ਰਿਕਾਰਡ ਦੇ ਨਾਲ ਜਿੱਤਿਆ ਸੋਨ ਤਮਗ਼ਾ

ਲੋਕਾਂ ਦਾ ਕੀਤਾ ਧੰਨਵਾਦ
ਕੋਹਲੀ ਨੇ ਬੁੱਧਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਲਗਾਤਾਰ ਪਿਆਰ ਤੇ ਸਮਰਥਨ ਲਈ ਧੰਨਵਾਦ ਦਿੰਦੇ ਹੋਏ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਇਕ ਕਲਿਪ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੀਆਂ ਕਈ ਇੰਸਟਾਗ੍ਰਾਮ ਦੀਆਂ ਫੋਟੋਜ਼ ਨੂੰ ਕੋਲਾਜ ਦਾ ਰੂਪ ਦਿੱਤਾ ਗਿਆ ਸੀ ਨਾਲ ਹੀ 200 ਮਿਲੀਅਨ ਲਿਖਿਆ ਹੋਇਆ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਕੈਪਸ਼ਨ 'ਚ ਲਿਖਿਆ, 200 ਮਿਲੀਅਨ ਸਟ੍ਰਾਂਗ, ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ।

 

 
 
 
 
 
 
 
 
 
 
 
 
 
 
 
 

A post shared by Virat Kohli (@virat.kohli)

ਇਕ ਇੰਸਟਾ ਪੋਸਟ ਤੋਂ ਕਮਾਉਂਦੇ ਹਨ ਕਰੋੜਾਂ ਰੁਪਏ
ਕੋਹਲੀ ਆਪਣੀ ਇਕ ਇੰਸਟਾ ਪੋਸਟ (ਪੇਡ) ਤੋਂ 5 ਕਰੋੜ ਰੁਪਏ ਕਮਾਉਂਦੇ ਹਨ । ਸਾਲ 2021 ਦੀ ਹੂਪਰਹਕ ਦੀ ਇਕ ਰਿਪੋਰਟ ਦੇ ਮੁਤਾਬਕ ਕੋਹਲੀ ਇਸ ਮਾਮਲੇ 'ਚ ਹੋਰਨਾਂ ਭਾਰਤੀਆਂ ਦੇ ਮੁਕਾਬਲੇ ਚੋਟੀ 'ਤੇ ਸਨ। ਉਨ੍ਹਾਂ ਤੋਂ ਬਾਅਦ ਇੰਸਟਾ ਦੀ ਇਕ ਪੋਸਟ ਤੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਕ੍ਰਿਸਟੀਆਨੋ ਰੋਨਾਲਡੋ ਹਨ ਜੋ ਹਰੇਕ ਪੋਸਟ ਤੋਂ 11.9 ਕਰੋੜ ਰੁਪਏ ਕਮਾਉਂਦੇ ਹਨ।

ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਲਈ ਟੀਮ ਦਾ ਕੀਤਾ ਐਲਾਨ

ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਮਿਲਿਆ ਆਰਾਮ
ਦੱਖਣੀ ਅਫਰੀਕਾ ਖ਼ਿਲਾਫ਼ ਆਗਾਮੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ। ਸੀਰੀਜ਼ ਵੀਰਵਾਰ ਤੋਂ ਸ਼ੁਰੂ ਹੋਵੇਗੀ ਤੇ ਪਹਿਲਾ ਮੈਚ ਦਿੱਲੀ 'ਚ ਖੇਡਿਆ ਜਾਵੇਗਾ। ਹਾਲ ਹੀ 'ਚ ਖ਼ਤਮ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਉਨ੍ਹਾਂ ਦਾ ਪ੍ਰਦਰਸ਼ਨ ਖ਼ਾਸ ਨਹੀਂ ਸੀ ਤੇ ਲੰਬੇ ਸਮੇਂ ਤੋਂ ਉਹ ਖ਼ਰਾਬ ਫਾਰਮ ਤੋਂ ਜੂਝ ਰਹੇ ਹਨ। ਉਨ੍ਹਾਂ ਨੇ ਆਈ. ਪੀ. ਐੱਲ. 2022 'ਚ 16 ਮੈਚਾਂ 'ਚ 22.73 ਦੇ ਔਸਤ ਨਲ 341 ਦੌੜਾਂ ਬਣਾਈਆਂ। ਅਜਿਹੇ 'ਚ ਕਈ ਸਾਬਕਾ ਕ੍ਰਿਕਟਰਾਂ ਨੇ ਕੋਹਲੀ ਨੂੰ ਆਰਾਮ ਦੇਣ ਦੀ ਸਲਾਹ ਦਿੱਤੀ ਸੀ ਤਾਂ ਜੋ ਉਹ ਜ਼ੋਰਦਾਰ ਵਾਪਸੀ ਕਰ ਸਕਣ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


 


Tarsem Singh

Content Editor

Related News