ਵਿਆਹ ਤੋਂ ਬਾਅਦ ਅਨੁਸ਼ਕਾ ਦੇ ਕਾਰਨ ਕੋਹਲੀ ਦਾ ਉੱਡਿਆ ਮਜ਼ਾਕ

Thursday, Jan 11, 2018 - 12:20 AM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਪਹਿਲੇ ਟੈਸਟ ਮੈਚ 'ਚ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਵਜ੍ਹਾ ਨਾਲ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਕਈ ਵਾਰ ਟਰੋਲ ਕੀਤਾ ਗਿਆ ਹੈ ਪਰ ਇਸ ਤਰ੍ਹਾਂ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਅਨੁਸ਼ਕਾ ਦੇ ਕੰਮ ਦੀ ਵਜ੍ਹਾ ਨਾਲ ਵਿਰਾਟ ਨੂੰ ਟਰੋਲ ਕੀਤਾ ਜਾ ਰਿਹਾ ਹੈ।
ਦਰਅਸਲ 9 ਜਨਵਰੀ ਦੀ ਰਾਤ ਨੂੰ ਅਨੁਸ਼ਕਾ ਨੇ ਆਪਣੀ ਆਉਣ ਵਾਲੀ ਫਿਲਮ ਪਰੀ ਦਾ ਟੀਜ਼ਰ ਤੇ ਰਿਲੀਜ਼ ਤਰੀਖ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਟੀਜ਼ਰ ਰਲੀਜ਼ ਕਰਦੇ ਹੀ ਸੋਸ਼ਲ ਮੀਡੀਆ 'ਤੇ ਟਰੋਲ ਸ਼ੁਰੂ ਹੋ ਗਏ ਤੇ ਇਕ ਯੂਜ਼ਰ ਨੇ ਕਿਹਾ ਕਿ ਵਿਰਾਟ ਨੂੰ ਇਹ ਸਜ਼ਾ ਮਿਲ ਰਹੀ ਹੈ, ਤਾਂ ਕਿਸੀ ਨੇ ਅਨੁਸ਼ਕਾ ਤੋਂ ਪੁੱਛਿਆ ਕਿ ਵਿਰਾਟ ਨੂੰ ਕੀ ਹੋ ਗਿਆ ਹੈ। ਇਨ੍ਹਾਂ ਹੀ ਨਹੀਂ ਇਕ ਫੈਂਨ ਨੇ ਲਿਖਿਆ ਕਿ ਭਾਬੀ ਵਿਰਾਟ ਨੂੰ ਬੋਲੋ ਦੌੜਾਂ ਬਣਾਉਣ, ਤੁਹਾਡੀ ਗੱਲ ਜਲਦੀ ਸੁਣਨਗੇ।

 


Related News