ਕੋਹਲੀ ਦੀ ਮਹਾਨਤਾ ਚੀਜ਼ਾਂ ਨੂੰ ਆਸਾਨ ਰੱਖਣ ''ਚ ਹੈ: ਜੈਕ ਕੈਲਿਸ

Wednesday, Mar 20, 2019 - 09:58 PM (IST)

ਕੋਹਲੀ ਦੀ ਮਹਾਨਤਾ ਚੀਜ਼ਾਂ ਨੂੰ ਆਸਾਨ ਰੱਖਣ ''ਚ ਹੈ: ਜੈਕ ਕੈਲਿਸ

ਕੋਲਕਾਤਾ— ਦੱਖਣੀ ਅਫਰੀਕਾ ਦੇ ਆਲ ਰਾਊਂਡਰ ਜੈਕ ਕੈਲਿਸ ਨੂੰ ਲੱਗਦਾ ਹੈ ਕਿ ਕੇਵਲ ਵਿਰਾਟ ਕੋਹਲੀ ਹੀ ਇਸ ਦਾ ਜਵਾਬ ਦੇ ਸਕਦੇ ਹਨ ਕਿ ਉਹ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜਿਆਂ ਦੇ ਰਿਕਾਰਡ ਨੂੰ ਤੋੜ ਸਕਦੇ ਹਨ ਜਾਂ ਨਹੀਂ ਪਰ ਚੀਜ਼ਾਂ ਨੂੰ ਸਧਾਰਨ ਰੱਖਣ ਦੀ ਸਮਰੱਥਾ ਭਾਰਤੀ ਕਪਤਾਨ ਦੀ ਸਭ ਤੋਂ ਵੱਡੀ ਗੱਲ ਹੈ। ਕੋਹਲੀ ਨੇ 30 ਸਾਲ ਦੀ ਉਮਰ 'ਚ 66 ਅੰਤਰਰਾਸ਼ਟਰੀ ਸੈਂਕੜੇ ਲਗਾ ਦਿੱਤੇ ਹਨ ਤੇ ਕਈਆਂ ਦਾ ਮੰਨਣਾ ਹੈ ਕਿ ਉਹ ਤੇਂਦੁਲਕਰ ਦੇ ਸਾਰੇ ਬੱਲੇਬਾਜ਼ੀ ਰਿਕਾਰਡ ਨੂੰ ਤੋੜ ਸਕਦੇ ਹਨ। ਖੇਡ ਦੇ ਮਹਾਨ ਆਲ ਰਾਊਂਡਰ 'ਚ ਇਕ ਕੈਲਿਸ ਨੇ ਕਿਹਾ ਕਿ ਮੇਰਾ ਮੰਨਣ ਹੈ ਕਿ ਕੋਹਲੀ ਜਿੱਥੇ ਤਕ ਅੱਗੇ ਵਧਣਾ ਚਾਹੁੰਦੇ ਹਨ, ਉਹ ਉੱਥੇ ਤਕ ਜਾ ਸਕਦੇ ਹਨ। ਉਹ ਵਿਸ਼ਵ ਪੱਧਰ ਦੇ ਖਿਡਾਰੀ ਹਨ। ਉਸਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਖੂਬੀ ਹੈ। ਉਹ ਸਖਤ ਮਹਿਨਤ ਕਰਦਾ ਹੈ। ਉਸ ਨੇ ਇੰਨੇ ਸਾਲਾਂ 'ਚ ਖੁਦ ਨੂੰ ਸਾਬਤ ਕੀਤਾ ਹੈ। ਉਸਦੇ ਵਾਰੇ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਹਰ ਚੀਜ਼ਾਂ ਨੂੰ ਆਸਾਨ ਰੱਖਦਾ ਹੈ। ਲੋਕ ਉਸਦੀ ਬੱਲੇਬਾਜ਼ੀ ਨੂੰ ਦੇਖਣਾ ਚਾਹੁੰਦੇ ਹਨ ਤਾਂ ਕਿ ਕੋਹਲੀ ਸਚਿਨ ਦਾ ਰਿਕਾਰਡ ਤੋੜ ਸਕਦੇ ਹਨ ਤਾਂ ਕੈਲਿਸ ਨੇ ਕਿਹਾ ਕੇਵਲ ਕੋਹਲੀ ਹੀ ਇਸ ਦਾ ਜਵਾਬ ਦੇ ਸਕਦੇ ਹਨ। ਜੇਕਰ ਉਹ ਫਿੱਟ ਰਹਿੰਦਾ ਹੈ ਤੇ ਅੱਗੇ ਵਧਣ ਦੀ ਦਿਲਚਸਪੀ ਹੈ ਤਾਂ ਕੁਝ ਵੀ ਉਸਦੀ ਪਹੁੰਚ ਤੋਂ ਦੂਰ ਨਹੀਂ ਹੈ।


author

Gurdeep Singh

Content Editor

Related News